ਸਚਿਨ ਤੇਂਦੁਲਕਰ ਨੇ ਪਤਨੀ ਅੰਜਲੀ ਸਣੇ ਬਿਲ ਗੇਟਸ ਨਾਲ ਕੀਤੀ ਮੁਲਾਕਾਤ

 ਭਾਰਤੀ ਸਟਾਰ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਉਦਯੋਗਪਤੀ ਬਿਲ ਗੇਟਸ ਨਾਲ ਮੁਲਾਕਾਤ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ। ਸਚਿਨ ਨਾਲ ਉਨ੍ਹਾਂ ਦੀ ਪਤਨੀ ਅੰਜਲੀ ਵੀ ਨਜ਼ਰ ਆ ਰਹੀ ਹੈ। ਸਚਿਨ ਨੇ ਪੋਸਟ ਸਾਂਝੀ ਕਰ ਲਿਖਿਆ ਕਿ ਅਸੀਂ ਸਾਰੇ ਜੀਵਨ ਲਈ ਵਿਦਿਆਰਥੀ ਹਾਂ।

ਅੱਜ ਬੱਚਿਆਂ ਦੀ ਸਿੱਖਿਆ ਅਤੇ ਸਿਹਤ ਸੰਭਾਲ ਸਮੇਤ ਪਰਉਪਕਾਰ ਬਾਰੇ ਦ੍ਰਿਸ਼ਟੀਕੋਣ ਪ੍ਰਾਪਤ ਕਰਨ ਦਾ ਇੱਕ ਸ਼ਾਨਦਾਰ ਮੌਕਾ ਮਿਲਿਆ, ਜਿਸ ‘ਤੇ ਸਚਿਨ ਤੇਂਦੁਲਕਰ ਫਾਊਂਡੇਸ਼ਨ ਕੰਮ ਕਰਦੀ ਹੈ। ਉਨ੍ਹਾਂ ਲਿਖਿਆ ਕਿ ਵਿਚਾਰ ਸਾਂਝੇ ਕਰਨਾ ਸੰਸਾਰ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦਾ ਇਕ ਸ਼ਕਤੀਸ਼ਾਲੀ ਤਰੀਕਾ ਹੈ। ਉਨ੍ਹਾਂ ਨੇ ਚੰਗੇ ਦ੍ਰਿਸ਼ਟੀਕੋਣ ਲਈ ਬਿਲ ਗੇਟਸ ਦਾ ਧੰਨਵਾਦ ਕੀਤਾ।

Add a Comment

Your email address will not be published. Required fields are marked *