LPG ਖ਼ਪਤਕਾਰਾਂ ਨੂੰ ਹੋਲੀ ਤੋਂ ਪਹਿਲਾਂ ਵੱਡਾ ਝਟਕਾ : ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ

ਹੋਲੀ ਤੋਂ ਪਹਿਲਾਂ ਆਮ ਆਦਮੀ ਨੂੰ ਇਕ ਵਾਰ ਫਿਰ ਮਹਿੰਗਾਈ ਦੀ ਮਾਰ ਪੈ ਗਈ ਹੈ। ਐੱਲ. ਪੀ. ਜੀ. ਗੈਸ ਸਿਲੰਡਰ ਦੀਆਂ ਕੀਮਤਾਂ ਵੱਧ ਗਈਆਂ ਹਨ। ਇਸ ਵਾਰ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ‘ਚ 14.2 ਕਿੱਲੋਗ੍ਰਾਮ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵੱਧ ਕੇ 1130 ਰੁਪਏ ਹੋ ਗਈ ਹੈ।

18 ਕਿੱਲੋ ਵਾਲੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ‘ਚ 350.50 ਰੁਪਏ ਦਾ ਵਾਧਾ ਹੋਇਆ ਹੈ ਅਤੇ ਹੁਣ ਇਹ 2119.50 ਰੁਪਏ ‘ਚ ਮਿਲੇਗਾ। ਇਨ੍ਹਾਂ ਸਿਲੰਡਰਾਂ ਦੀਆਂ ਨਵੀਆਂ ਦਰਾਂ ਅੱਜ 1 ਮਾਰਚ ਤੋਂ ਲਾਗੂ ਹੋ ਜਾਣਗੀਆਂ। ਤੁਹਾਨੂੰ ਦੱਸ ਦੇਈਏ ਕਿ ਗੈਸ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਅਤੇ 16 ਤਾਰੀਖ਼ ਨੂੰ ਗੈਸ ਦੀਆਂ ਕੀਮਤਾਂ ਅਪਡੇਟ ਕਰਦੀਆਂ ਹਨ। ਪਿਛਲੇ ਮਹੀਨੇ ਗੈਸ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ ਸਾਲ 2022 ‘ਚ ਗੈਸ ਦੀਆਂ ਕੀਮਤਾਂ ਨੂੰ ਕਾਫ਼ੀ ਵਧੀਆਂ ਸਨ। ਦੇਸ਼ ‘ਚ ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਾਬੂ ‘ਚ ਰਹੀਆਂ, ਉੱਥੇ ਹੀ ਗੈਸ ਸਿਲੰਡਰ ਲਗਾਤਾਰ ਮਹਿੰਗਾ ਹੁੰਦਾ ਰਿਹਾ। ਬੀਤੇ ਸਾਲ ਦੌਰਾਨ ਘਰੇਲੂ ਐੱਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ ‘ਚ ਕੁੱਲ 153.5 ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਸਾਲ ਦੌਰਾਨ 2000 ਰੁਪਏ ਨੂੰ ਵੀ ਪਾਰ ਕਰ ਗਈਆਂ ਸਨ।

Add a Comment

Your email address will not be published. Required fields are marked *