26 ਫਰਵਰੀ ਮਾਸਟਰ ਕਮੇਡੀ ਸ਼ੋਅ-Hamilton

26 ਫਰਵਰੀ ਨੂੰ ਮਸ਼ਹੂਰ Hamilton city ਵਿੱਚ ਮਾਸਟਰ ਕਮੇਡੀ ਸ਼ੋਅ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਹਰਦੇਵ ਬਰਾੜ ਜੀ,ਹਰਦੇਵ ਮਾਹੀਨੰਗਲ ਜੀ, ਰਾਣਾ ਰਣਬੀਰ ਜੀ,ਜੱਗੀ ਪੰਨੂੰ ਜੀ, ਮੱਖਣ ਸਿੰਘ ਜੀ ਅਤੇ ਮਹਿਕ-ਏ-ਵਤਨ ਦੀ ਪੂਰੀ ਟੀਮ ਦੀ ਮੁਲਾਕਾਤ ਹੋਈ । ਚਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਸਨ। ਇਸ ਸ਼ੋਅ ਨੂੰ ਵੇਖਣ ਲਈ ਕਾਫੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ। ਜੋ ਕਿ ਇਸ ਸ਼ੋਅ ਨੂੰ ਹੋਰ ਵੀ ਰੋਮਾਂਚਿਕ ਬਣਾਉਣ ਵਿੱਚ ਭੂਮਿਕਾ ਨਿਭਾ ਰਹੇ ਸਨ। ਰਾਣਾ ਰਣਬੀਰ ਜੀ ਇਸ ਸ਼ੋਅ ਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਹਰਦੇਵ ਬਰਾੜ ਜੀ, ਹਰਦੇਵ ਮਾਹੀਨੰਗਲ ਜੀ, ਜਸਵਿੰਦਰ ਬਰਾੜ, ਹਰਪ੍ਰੀਤ ਸਿੱਧੂ, ਜੱਗੀ ਪੰਨੂੰ ਜੀ ਅਤੇ ਦਰਸ਼ਕਾਂ ਨੇ ਵੀ ਇਸ ਸ਼ੋਅ ਦਾ ਖੂਬ ਆਨੰਦ ਮਾਣਿਆ। ਕਮੇਡੀਅਨਾਂ ਨੇ ਆਪਣੀ ਭੂਮਿਕਾ ਨੂੰ ਬਹੁਤ ਵਧਿਆ ਢੰਗ ਨਾਲ ਪੇਸ਼ ਕੀਤਾ। ਦਰਸ਼ਕ ਸ਼ੋਅ ਨੂੰ ਦੇਖ ਕੇ ਬਹੁਤ ਖੁਸ਼ ਸਨ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵੀ ਦਰਸ਼ਕਾਂ ਦੇ ਚਿਹਰਿਆਂ ਤੇ ਮੁਸਕਰਾਹਟ ਕਾਇਮ ਸੀ। ਸਾਰਾ ਅਰੈਜਮੈਂਟ ਬਹੁਤ ਵਧਿਆ ਢੰਗ ਨਾਲ ਕੀਤਾ ਗਿਆ ਸੀ। ਮਾਸਟਰ ਕਮੇਡੀ ਸ਼ੋਅ ਸਫ਼ਲਤਾਪੂਰਵਕ ਨਿਪਟਾਇਆ ਗਿਆ।

Add a Comment

Your email address will not be published. Required fields are marked *