ਮਾਂ ਨੇ ਖੋਲੀ ਪੁੱਤਰ ਕਪਿਲ ਸ਼ਰਮਾ ਦੀ ਪੋਲ, ਕਿਹਾ- ਲੋਕਾਂ ਦੇ ਘਰਾਂ ਬਾਹਰ ਇੰਝ ਕਰਦਾ ਸੀ ਟੂਣਾ

ਮੁੰਬਈ : ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਸ਼ੋਅ ‘ਚ ਹਰ ਹਫ਼ਤੇ ਕਈ ਸਿਤਾਰੇ ਆਉਂਦੇ ਹਨ ਅਤੇ ਲੋਕ ਉਨ੍ਹਾਂ ਨਾਲ ਜੁੜੀਆਂ ਕੁਝ ਗੱਲਾਂ ਜਾਣਦੇ ਹਨ। ਸ਼ੋਅ ‘ਚ ਹਰ ਵਾਰ ਕੋਈ ਨਾ ਕੋਈ ਖ਼ੁਲਾਸਾ ਹੁੰਦਾ ਹੈ। ਇਸ ਹਫ਼ਤੇ ਕਪਿਲ ਸ਼ਰਮਾ ਸ਼ੋਅ ‘ਚ ਕਈ ਖੂਬ ਮਸਤੀ ਕਰਦੇ ਨਜ਼ਰ ਆਉਣ ਵਾਲੇ ਹਨ। ਹਾਲਾਂਕਿ ਕਪਿਲ ਸ਼ੋਅ ‘ਚ ਲੋਕਾਂ ਦੀਆਂ ਲੱਤਾਂ ਖਿੱਚਦੇ ਨਜ਼ਰ ਆ ਰਹੇ ਹਨ ਪਰ ਇਸ ਵਾਰ ਕੁਝ ਇਸ ਤੋਂ ਉਲਟ ਹੋਣ ਵਾਲਾ ਹੈ। ਅਕਸ਼ੈ ਕੁਮਾਰ ਇਸ ਵਾਰ ਕਪਿਲ ਸ਼ਰਮਾ ਤੋਂ ਬਦਲਾ ਲੈਣ ਜਾ ਰਹੇ ਹਨ ਅਤੇ ਉਨ੍ਹਾਂ ਦੀ ਜ਼ਬਰਦਸਤ ਕਲਾਸ ਲਗਾਉਣ ਜਾ ਰਹੇ ਹਨ। ਇੰਨਾ ਹੀ ਨਹੀਂ ਇਸ ਵਾਰ ਕਪਿਲ ਸ਼ਰਮਾ ਦੀ ਮਾਂ ਨੇ ਵੀ ਸ਼ੋਅ ਕਪਿਲ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦੱਸ ਦਈਏ ਸ਼ੋਅ ‘ਚ ਸੋਨਮ ਬਾਜਵਾ ਤੇ ਅਕਸ਼ੇ ਕੁਮਾਰ ਸ਼ਾਮਲ ਹੋਏ ਸਨ।

ਦੱਸ ਦਈਏ ਕਿ ਬਚਪਨ ‘ਚ ਕਪਿਲ ਸ਼ਰਮਾ ਕਾਫ਼ੀ ਸ਼ਰਾਰਤੀ ਸੀ। ਉਹ ਲੋਕਾਂ ਦੇ ਘਰਾਂ ਦੇ ਬਾਹਰ ਪੁੜੀਆਂ ਸੁੱਟ ਦਿੰਦਾ ਹੁੰਦਾ ਸੀ। ਸਵੇਰੇ ਉੱਠ ਕੇ ਔਰਤਾਂ ਜਦੋਂ ਆਪਣੇ ਦਰਵਾਜ਼ਿਆਂ ਬਾਹਰ ਦੇਖਦੀਆਂ ਸੀ ਤਾਂ ਖੂਬ ਕੋਸਦੀਆਂ ਸਨ ਕਿ ਪਤਾ ਨਹੀਂ ਕਿਹੜਾ ਉਨ੍ਹਾਂ ਦੇ ਘਰ ਮੂਹਰੇ ਟੂਣਾ ਕਰ ਗਿਆ। ਜਦੋਂ ਕਪਿਲ ਸ਼ਰਮਾ ਦੀ ਮਾਂ ਇਹ ਸਭ ਦੱਸ ਰਹੀ ਸੀ ਤਾਂ ਸਾਹਮਣੇ ਖੜੇ ਕਪਿਲ ਸ਼ਰਮਾ ਸ਼ਰਮ ਨਾਲ ਪਾਣੀ-ਪਾਣੀ ਹੋ ਗਏ। 

ਦੱਸਣਯੋਗ ਹੈ ਕਿ ਸਿਧਾਰਥ ਸਾਗਰ ਨਾਲ ਦਰਸ਼ਕਾਂ ਦੇ ਪਸੰਦੀਦਾ ਸ਼ੋਅ ‘ਚ ਕਪਿਲ ਸ਼ਰਮਾ, ਕੀਕੂ ਸ਼ਾਰਦਾ, ਸੁਮੋਨਾ ਚੱਕਰਵਰਤੀ, ਅਰਚਨਾ ਪੂਰਨ ਸਿੰਘ, ਸ੍ਰਿਸ਼ਟੀ ਰੋਡੇ, ਗੌਰਵ ਦੂਬੇ, ਇਸ਼ਤਿਆਕ ਖ਼ਾਨ ਅਤੇ ਸ਼੍ਰੀਕਾਂਤ ਜੀ ਮਾਸਕੀ ਵੀ ਹਨ। ਅਰਚਨਾ ਪੂਰਨ ਸਿੰਘ ਮਹਿਮਾਨ ਜੱਜ ਵਜੋਂ ਬੈਠੀ ਹੈ ਅਤੇ ਬਾਕੀ ਸਾਥੀਆਂ ਵਾਂਗ ਹੀ ਮਨੋਰੰਜਨ ਕਰ ਰਹੀ ਹੈ। ਇਸ ਸ਼ੋਅ ਵਿੱਚ ਹਰ ਹਫ਼ਤੇ ਨਵੇਂ ਮਹਿਮਾਨ ਆਉਂਦੇ ਹਨ ਅਤੇ ਸ਼ੋਅ ਨੂੰ ਖੁਸ਼ ਕਰਦੇ ਹਨ।

Add a Comment

Your email address will not be published. Required fields are marked *