ਭਾਰਤੀ ਵਿਦਿਆਰਥੀ ਯੁੱਧ ਪ੍ਰਭਾਵਿਤ ਯੂਕ੍ਰੇਨੀ ਬੱਚਿਆਂ ਲਈ ਸਟੇਸ਼ਨਰੀ ਲੈ ਕੇ ਪੋਲੈਂਡ ਪਹੁੰਚਿਆ

ਲੰਡਨ – ਫੰਡ ਇਕੱਠਾ ਕਰਨ ਲਈ ਪੁਰਸਕਾਰ ਜੇਤੂ ਭਾਰਤੀ ਮੂਲ ਦਾ 10 ਸਾਲਾ ਸਕੂਲੀ ਵਿਦਿਆਰਥੀ ਮਿਲਨ ਪਾਲ ਰੂਸ ਦੇ ਹਮਲੇ ਨਾਲ ਬੇਘਰ ਹੋਏ ਯੂਕ੍ਰੇਨੀ ਬੱਚਿਆਂ ਲਈ ਬ੍ਰਿਟੇਨ ਤੋਂ ਇਕੱਤਰ ਕਿਤਾਬਾਂ ਅਤੇ ਹੋਰ ਸਟੇਸ਼ਨਰੀ ਉਤਪਾਦ ਸੌਂਪਣ ਲਈ ਆਪਣੇ ਮਾਪਿਆਂ ਨਾਲ ਪੋਲੈਂਡ ਗਿਆ। ਉੱਤਰੀ ਇੰਗਲੈਂਡ ਦੇ ਗ੍ਰੇਟਰ ਮੈਨਚੈਸਟਰ ਵਿਚ ਬੋਲਟਨ ਦੇ ਮਿਲਨ ਪਾਲ ਕੁਮਾਰ ਨੇ ਰੂਸ-ਯੂਕ੍ਰੇਨ ਸੰਘਰਸ਼ ਦੇ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਪੋਲੈਂਡ ਦੇ ਸ਼ਹਿਰ ਕ੍ਰਾਕੋ ਵਿਚ ਆਪਣੇ ਪਰਿਵਾਰ ਨਾਲ ਯੂਨੀਸੇਫ ਦੇ ਸਹਿਯੋਗ ਨਾਲ ਆਯੋਜਿਤ ‘ਮੀਟਿੰਗ ਪੁਆਇੰਟ ਇੰਟੀਗ੍ਰੇਸ਼ਨ ਸੈਂਟਰ’ ਦਾ ਦੌਰਾ ਕੀਤਾ। ਮਿਲਨ ਪਾਲ ਕੁਮਾਰ ਨੇ ਰੰਗੀਨ ਪੈਂਸਿਲਾਂ, ਮਾਰਕਰ ਅਤੇ ਪੈਂਟਿੰਗਸ ਸੌਂਪੀਆਂ ਅਤੇ ਸੈਂਟਰ ਦੇ ਨੇੜੇ ਜਨਤਕ ਲਾਇਬ੍ਰੇਰੀ ਨੂੰ ਤੋਹਫੇ ਦਿੱਤੇ ਤਾਂ ਜੋ ਪੋਲੈਂਡ ਅਤੇ ਯੂਕ੍ਰੇਨ ਦੇ ਬੱਚੇ ਇਨ੍ਹਾਂ ਦੀ ਵਰਤੋਂ ਕਰ ਸਕਣ।

ਸਕੂਲੀ ਵਿਦਿਆਰਥੀ ਦੇ ਇਸ ਮਾਨਵਤਾਵਾਦੀ ਮਿਸ਼ਨ ਨੂੰ ਟੈਸਕੋ ਸਟਾਫ ਅਤੇ ਨੈਸ਼ਨਲ ਲਿਟਰੇਸੀ ਟਰੱਸਟ ਸਮੇਤ ਕਈ ਸੰਸਥਾਵਾਂ ਦਾ ਸਮਰਥਨ ਪ੍ਰਾਪਤ ਹੈ। ਕੁਮਾਰ ਨੇ ਫੰਡ ਇਕੱਠਾ ਕਰਨ ਲਈ ਵਾਹਨ ਧੋਤੇ ਅਤੇ ਪਿਛਲੇ ਸਾਲ ‘ਯੂਕ੍ਰੇਨ ਸਕੂਲਜ਼ ਅਪੀਲ’ ਲਈ ਆਪਣੀ ਪਾਕੇਟ ਮਨੀ ਦਾਨ ਕੀਤੀ ਸੀ। ਇਸ ਤਰ੍ਹਾਂ ਨਾਲ ਫੰਡ ਇਕੱਠਾ ਕਰਨ ਦੇ ਯਤਨਾਂ ਲਈ ਉਸ ਨੂੰ ‘ਪ੍ਰਿੰਸੇਸ ਡਾਇਨਾ ਐਵਾਰਡ 2022’ ਮਿਲ ਚੁੱਕਾ ਹੈ ਅਤੇ ਉਹ ਲੰਡਨ ਸਥਿਤ ‘ਸੋਸ਼ਲ ਐਂਡ ਹਿਊਮੈਨਟੇਰੀਅਨ ਐਕਸ਼ਨ’ ਦਾ ਆਈਵਿਲ ਅੰਬੈਸਡਰ ਵੀ ਹੈ।

Add a Comment

Your email address will not be published. Required fields are marked *