ਚੀਨ ਨਾਲ ਵਪਾਰ ਬਾਰੇ ਬੋਲੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, “ਸਾਰੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ

 ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਦੇ ਨਾਲ ਵਪਾਰ ਅੰਸਤੁਲਨ ਲਈ ਸਿੱਧੇ ਤੌਰ ‘ਤੇ ਕੰਪਨੀਆਂ ਵੀ ਜ਼ਿੰਮੇਵਾਰ ਹਨ। ਉਨ੍ਹਾਂ ਨੇ ਸੰਸਾਧਨ ਦੇ ਵੱਖ-ਵੱਖ ਸਰੋਤ ਵਿਕਸਿਤ ਨਾ ਕਰਨ ਲਈ ਵੀ ਭਾਰਤੀ ਕੰਪਨੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਇੱਥੇ ਏਸ਼ੀਆ ਇਕਨਾਮਿਕ ਡਾਇਲਾਗ ਵਿਚ ਜੈਸ਼ੰਕਰ ਨੇ ਕਿਹਾ ਕਿ ਸਰਕਾਰ ਆਤਮਨਿਰਭਰ ਬਾਰਤ ਜਿਹੀਆਂ ਨੀਤੀਆਂ ‘ਤੇ ਜ਼ੋਰ ਦੇ ਕੇ ਆਪਣਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਸਾਫ਼ ਕੀਤਾ ਕਿ ਵੱਡੇ ਪੱਧਰ ‘ਤੇ ਬਾਹਰੀ ਕਰਜ਼ਾ ਕੌਮੀ ਸੁਰੱਖਿਆ ਨੂੰ ਖ਼ਤਰੇ ‘ਚ ਪਾਉਂਦਾ ਹੈ।

ਜੈਸ਼ੰਕਰ ਨੇ ਚੀਨ ਨਾਲ ਵਪਾਰਕ ਅਸੰਤੁਲਨ ਦੀ ਚੁਣੌਤੀ ਨੂੰ ਬਹੁਤ ਗੰਭੀਰ ਤੇ ਵੱਡੀ ਦੱਸਦਿਆਂ ਕਿਹਾ ਕਿ ਇੱਥੇ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ ਸਗੋਂ ਇਹ ਕੰਪਨੀਆਂ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕੰਪਨੀਆਂ ਨੇ ਕਲਪੁਰਜੇ ਸਮੇਤ ਸੰਸਾਧਨਾਂ ਦੇ ਵੱਖ-ਵੱਖ ਸਰੋਤ ਤਿਆਰ ਨਹੀਂ ਕੀਤੇ। 

ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਸਮੇਤ ਕਈ ਲੋਕ ਕੇਂਦਰ ਸਰਕਾਰ ਨੂੰ ਸੇਵਾ ਖੇਤਰ ‘ਤੇ ਜ਼ੋਰ ਦੇਣ ਲਈ ਕਹਿ ਚੁੱਕੇ ਹਨ। ਜੈਸ਼ੰਕਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਉਤਪਾਦਨ ਨੂੰ ਘੱਟ ਕਰਨ ਵਾਲੇ ਅਸਲ ‘ਚ ਭਾਰਤ ਦੇ ਰਣਨੀਤਕ ਭਵਿੱਖ ਨੂੰ ਨੁਕਸਾਨ ਪਹੁੰਚਾ ਰਹੇ ਹਨ।

Add a Comment

Your email address will not be published. Required fields are marked *