ਆਸਟਰੇਲੀਆ ਖ਼ਿਲਾਫ਼ ਵਨ-ਡੇ ਲਈ ਬੋਲਟ ਨਿਊਜ਼ੀਲੈਂਡ ਟੀਮ ਵਿਚ

ਵੇਲਿੰਗਟਨ – ਟ੍ਰੇਂਟ ਬੋਲਟ ਨੂੰ ਆਸਟਰੇਲੀਆ ਖ਼ਿਲਾਫ਼ ਅਗਲੇ ਮਹੀਨੇ ਹੋਣ ਵਾਲੀ ਚੈਪਲ-ਹੈਡਲੀ ਵਨ-ਡੇ ਕ੍ਰਿਕਟ ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਹਾਲ ਹੀ ਵਿਚ ਕ੍ਰਿਕਟ ਨਿਊਜ਼ੀਲੈਂਡ ਦੇ ਨਾਲ ਆਪਣਾ ਕੇਂਦਰੀ ਸਮਝੌਤਾ ਰੱਦ ਕਰ ਦਿੱਤਾ ਸੀ। ਬੋਲਟ ਸਮੇਤ 5 ਤੇਜ਼ ਗੇਂਦਬਾਜ਼ਾਂ ਨੂੰ ਨਿਊਜ਼ੀਲੈਂਡ ਦੀ 15 ਮੈਂਬਰੀ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ, ਜੋ 3 ਵਨ-ਡੇ ਮੈਚਾਂ ਦੀ ਸੀਰੀਜ਼ ਖੇਡੇਗੀ। ਪਸਲੀ ਦੀ ਸੱਟ ਤੋਂ ਠੀਕ ਹੋ ਕੇ ਆਏ ਮੈਟ ਹੈਨਰੀ ਦੀ ਵੀ ਟੀਮ ਵਿਚ ਵਾਪਸੀ ਹੋਈ ਹੈ। ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਵੈਸਟ ਇੰਡੀਜ਼ ਖ਼ਿਲਾਫ਼ ਦੂਜਾ ਅਤੇ ਤੀਜਾ ਵਨ-ਡੇ ਨਹੀਂ ਖੇਡ ਸਕੇ ਕੇਨ ਵਿਲੀਅਮਸਨ ਵੀ ਨਿਊਜ਼ੀਲੈਂਡ ਟੀਮ ਵਿਚ ਵਾਪਸੀ ਕਰ ਚੁੱਕੇ ਹਨ।

ਨਿਊਜ਼ੀਲੈਂਡ ਟੀਮ :

ਕੇਨ ਵਿਲੀਅਮਸਨ (ਕਪਤਾਨ), ਫਿਨ ਏਲੇਨ, ਮਾਈਕਲ ਬ੍ਰੇਸਵੇਲ, ਟ੍ਰੇਂਟ ਬੋਲਟ, ਡੇਵੋਨ ਕਾਨਵੇ, ਲਾਕੀ ਫਗਯੂਸਰਨ, ਮਾਰਟਿਨ ਗੁਪਟਿਲ, ਮੈਟ ਹੈਨਰੀ, ਟਾਮ ਲਾਥਮ, ਡੇਰਿਲ, ਮਿਸ਼ੇਲ, ਿਜੰਮੀ ਨੀਸ਼ਾਮ, ਗਲੇਨ ਫਿਲੀਪਸ, ਮਿਸ਼ੇਲ ਸੇਂਟਨੇਰ, ਬੇਨ ਸੀਅਰਸ, ਟਿਮ ਸਾਊਦੀ।

Add a Comment

Your email address will not be published. Required fields are marked *