ਦਿੱਲੀ ‘ਚ ਸੰਘਣੀ ਧੁੰਦ ਨੇ Flights ਦੀ ਲੈਂਡਿੰਗ ‘ਚ ਪਾਇਆ ਅੜਿੱਕਾ
February 23, 2023
ਨਵੀਂ ਦਿੱਲੀ: ਸੰਘਣੀ ਧੁੰਦ ਕਾਰਨ ਪਏ ਅੜਿੱਕੇ ਕਾਰਨ ਬੁੱਧਵਾਰ ਸਵੇਰੇ ਇੱਥੇ ਹਵਾਈ ਅੱਡੇ ‘ਤੇ ਉਤਰਣ ਵਾਲੀਆਂ ਘੱਟੋ-ਘੱਟ 27 ਉਡਾਨਾਂ ਦਾ ਰਾਹ ਬਦਲਿਆ ਗਿਆ। ਕੌਮੀ ਰਾਜਧਾਨੀ ਵਿਚ ਸਵੇਰੇ ਸੰਘਣੀ ਧੁੰਦ ਵੇਖੀ ਗਈ ਜੋ ਫ਼ਰਵਰੀ ਵਿਚ ਆਮ ਗੱਲ ਹੈ। ਦਿੱਲੀ ਹਵਾਈ ਅੱਡੇ ਦੇ ਇਕ ਸੂਤਰ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਸਵੇਰੇ 7 ਵਜੇ ਤੋਂ 10 ਵਜੇ ਦੇ ਵਿੱਚ 27 ਉਡਾਨਾਂ ਦਾ ਰਾਹ ਬਦਲੇ ਜਾਣ ਦੀ ਸੂਚਨਾ ਮਿਲੀ। ਇਨ੍ਹਾਂ ਉਡਾਨਾਂ ਨੂੰ ਜੈਪੁਰ, ਅੰਮ੍ਰਿਤਸਰ, ਵਾਰਾਣਸੀ ਤੇ ਲਖਨਊ ਭੇਜਿਆ ਗਿਆ।
ਦਿੱਲੀ ਹਵਾਈ ਅੱਡੇ ਨੇ ਸਵੇਰੇ ਟਵੀਟ ਕਰਦਿਆਂ ਕਿਹਾ ਸੀ ਕਿ ਸੰਘਣੀ ਧੁੰਦ ਕਾਰਨ ਵਿਮਾਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਦੇ ਨਾਲ ਹੀ ਯਾਤਰੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਇਹ ਸਬੰਧਤ ਏਅਰਲਾਈਨ ਨਾਲ ਸੰਪਰਕ ਕਰ ਕੇ ਫਲਾਈਟਾਂ ਬਾਰੇ ਜਾਣਕਾਰੀ ਲੈ ਸਕਦੇ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੇੜੇ ਪਾਲਮ ਵੇਧਸ਼ਾਲਾ ਵਿਚ ਵਿਜ਼ੀਬਿਲਿਟੀ ਦਾ ਪੱਧਰ 50 ਮੀਟਰ ਤਕ ਡਿੱਗ ਗਿਆ ਸੀ।

