ਭਾਰਤ ਦੀ ਅੰਡਰ-17 ਫੁੱਟਬਾਲ ਟੀਮ ਖੇਡੇਗੀ ਕਤਰ ਦੇ ਖਿਲਾਫ ਦੋ ਦੋਸਤਾਨਾ ਮੈਚ

ਨਵੀਂ ਦਿੱਲੀ : ਭਾਰਤੀ ਅੰਡਰ-17 ਫੁੱਟਬਾਲ ਟੀਮ ਏਐਫਸੀ ਅੰਡਰ-17 ਏਸ਼ੀਆਈ ਕੱਪ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ 27 ਅਤੇ 28 ਫਰਵਰੀ ਨੂੰ ਕਤਰ ਖ਼ਿਲਾਫ਼ ਦੋ ਦੋਸਤਾਨਾ ਮੈਚ ਖੇਡੇਗੀ। ਬਿਬੀਆਨੋ ਫਰਨਾਂਡਿਸ ਦੀ ਕੋਚਿੰਗ ਵਾਲੀ ਭਾਰਤੀ ਟੀਮ ਨੇ ਪਿਛਲੇ ਸਾਲ ਏਐਫਸੀ ਅੰਡਰ-17 ਏਸ਼ੀਅਨ ਕੱਪ ਲਈ ਕੁਆਲੀਫਾਈ ਕੀਤਾ ਸੀ ਅਤੇ ਨਵੰਬਰ ਤੋਂ ਗੋਆ ਵਿੱਚ ਸਿਖਲਾਈ ਲੈ ਰਹੀ ਹੈ। ਭਾਰਤੀ ਟੀਮ ਨੇ ਪਿਛਲੇ ਮਹੀਨੇ UAE U-20 ਅਤੇ ਉਜ਼ਬੇਕਿਸਤਾਨ U-17 ਟੀਮ ਦੇ ਖਿਲਾਫ ਦੋਸਤਾਨਾ ਮੈਚ ਖੇਡੇ ਸਨ।

Add a Comment

Your email address will not be published. Required fields are marked *