ਯੂ.ਏ.ਈ. ਨੂੰ ਹਰਾ ਕੇ ਹਾਂਗਕਾਂਗ ਨੇ ਏਸ਼ੀਆ ਕੱਪ ਲਈ ਕੀਤਾ ਕੁਆਲੀਫਾਈ

ਦੁਬਈ – ਹਾਂਗਕਾਂਗ ਨੇ ਮਸਕਟ ਦੇ ਅਲ ਅਮਰਾਤ ਕ੍ਰਿਕਟ ਸਟੇਡੀਅਮ ਵਿਚ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ 8 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਲਈ ਕੁਆਲੀਫਾਈ ਕਰ ਲਿਆ ਹੈ, ਜਿੱਥੇ ਉਸ ਨੂੰ ਭਾਰਤ ਅਤੇ ਪਾਕਿਸਤਾਨ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਅਫਗਾਨਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਮੁਕਾਬਲੇ ਦੇ ਗਰੁੱਪ ਬੀ ਵਿੱਚ ਹਨ। ਏਸ਼ੀਆ ਕੱਪ ਕੁਆਲੀਫਾਇਰ ਦਾ ਫਾਈਨਲ ਮੈਚ ਯੂਏਈ ਅਤੇ ਹਾਂਗਕਾਂਗ ਲਈ ਫਾਈਨਲ ਵਰਗਾ ਸੀ। ਯੂ.ਏ.ਈ. ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 19.3 ਓਵਰਾਂ ‘ਚ 147 ਦੌੜਾਂ ਬਣਾਈਆਂ। ਉਸ ਲਈ ਚੁੰਡੰਗਾਪੋਇਲ ਰਿਜ਼ਵਾਨ ਨੇ 49 ਅਤੇ ਜ਼ਵਾਰ ਫਰੀਦ ਨੇ 43 ਦੌੜਾਂ ਦਾ ਯੋਗਦਾਨ ਪਾਇਆ।

ਹਾਂਗਕਾਂਗ ਲਈ ਅਹਿਸਾਨ ਖਾਨ ਨੇ 24 ਦੌੜਾਂ ਦੇ ਕੇ 4 ਜਦਕਿ ਆਯੂਸ਼ ਸ਼ੁਕਲਾ ਨੇ 30 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਹਾਂਗਕਾਂਗ ਨੇ 19.3 ਓਵਰਾਂ ‘ਚ 2 ਵਿਕਟਾਂ ‘ਤੇ 149 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਨਿਜ਼ਾਕਤ ਖਾਨ (39), ਯਾਸਿਮ ਮੁਰਤਜ਼ਾ (58) ਅਤੇ ਬਾਬਰ ਹਯਾਤ (ਅਜੇਤੂ 38) ਨੇ ਹਾਂਗਕਾਂਗ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਹਾਂਗਕਾਂਗ ਨੇ ਕੁਆਲੀਫਾਇਰ ਵਿੱਚ ਆਪਣੇ ਤਿੰਨੇ ਮੈਚ ਜਿੱਤੇ ਅਤੇ 6 ਅੰਕਾਂ ਨਾਲ ਸੂਚੀ ਵਿੱਚ ਸਿਖਰ ’ਤੇ ਰਿਹਾ। ਉਸ ਨੇ ਦੂਜੀ ਵਾਰ ਏਸ਼ੀਆ ਕੱਪ ਵਿੱਚ ਥਾਂ ਬਣਾਈ ਹੈ। ਇਸ ਤੋਂ ਪਹਿਲਾਂ ਉਹ 2018 ਵਿੱਚ ਵੀ ਇਸ ਮੁਕਾਬਲੇ ਦਾ ਹਿੱਸਾ ਸੀ। ਯੂ.ਏ.ਈ. ਵਿੱਚ 27 ਅਗਸਤ ਤੋਂ ਸ਼ੁਰੂ ਹੋ ਰਹੇ ਏਸ਼ੀਆ ਕੱਪ ਵਿੱਚ ਹਾਂਗਕਾਂਗ ਦਾ ਸਾਹਮਣਾ 31 ਅਗਸਤ ਨੂੰ ਭਾਰਤ ਅਤੇ 2 ਸਤੰਬਰ ਨੂੰ ਪਾਕਿਸਤਾਨ ਨਾਲ ਹੋਵੇਗਾ।

Add a Comment

Your email address will not be published. Required fields are marked *