ਦੌਲਤ ਦੇ ਮਾਮਲੇ ‘ਚ Gautam Adani ਮਾਰਨਗੇ ਵੱਡੀ ਛਾਲ ,ਇਸ ਸ਼ਖ਼ਸ ਨੂੰ ਛੱਡ ਦੇਣਗੇ ਪਿੱਛੇ

ਨਵੀਂ ਦਿੱਲੀ — ਅਡਾਨੀ ਗਰੁੱਪ ਦੇ ਮਾਲਕ ਅਤੇ ਦੁਨੀਆ ਦੇ ਤੀਜੇ ਅਰਬਪਤੀ ਗੌਤਮ ਅਡਾਨੀ ਦੀ ਸੰਪਤੀ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਗੌਤਮ ਅਡਾਨੀ ਨੇ ਪਿਛਲੇ ਇੱਕ ਸਾਲ ਵਿੱਚ 44 ਬਿਲੀਅਨ ਡਾਲਰ ਕਮਾਏ ਹਨ। ਉਸ ਨੇ ਨਾ ਸਿਰਫ ਮੁਕੇਸ਼ ਅੰਬਾਨੀ ਨੂੰ ਪਛਾੜ ਦਿੱਤਾ ਹੈ, ਸਗੋਂ ਉਹ ਜਲਦੀ ਹੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਏਲੋਨ ਮਸਕ ਨੂੰ ਵੀ ਪਿੱਛੇ ਛੱਡ ਦੇਵੇਗਾ। ਟੇਸਲਾ ਦੇ ਸੀਈਓ ਏਲੋਨ ਮਸਕ ਦੀ ਦੌਲਤ ਲਗਾਤਾਰ ਘਟ ਰਹੀ ਹੈ। ਜੇਕਰ ਅਸੀਂ ਅਡਾਨੀ ਅਤੇ ਮਸਕ ਦੀ ਦੌਲਤ ਵਿੱਚ ਵਾਧੇ ਅਤੇ ਕਮੀ ਦੀ ਤੁਲਨਾ ਕਰੀਏ, ਤਾਂ ਅਡਾਨੀ ਨੇ ਸਾਲ 2022 ਵਿਚ ਜਿੰਨੀ ਦੌਲਤ ਗੁਆਈ ਉਸ ਤੋਂ ਅੱਧੀ ਅਡਾਨੀ ਨੇ ਇਕ ਸਾਲ  ਵਿਚ ਕਮਾ ਲਈ ਹੈ।

ਮਸਕ ਨੂੰ ਕਰ ਸਕਦੇ ਹਨ ਪਸਤ

ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦੀ ਕੰਪਨੀ ਦੇ ਸ਼ੇਅਰ ਲਗਾਤਾਰ ਵਧ ਰਹੇ ਹਨ। ਉਸਦੀ ਦੌਲਤ ਰਾਕੇਟ ਦੀ ਰਫਤਾਰ ਨਾਲ ਭੱਜ ਰਹੀ ਹੈ। ਅਡਾਨੀ ਦੀ ਦੌਲਤ ਉਸੇ ਰਫ਼ਤਾਰ ਨਾਲ ਵਧ ਰਹੀ ਹੈ, ਜੇਕਰ ਉਹ ਜਾਰੀ ਰਹੀ ਤਾਂ ਅਗਲੇ ਕੁਝ ਹਫ਼ਤਿਆਂ ਵਿੱਚ ਉਹ ਏਲੋਨ ਮਸਕ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਕਾਰੋਬਾਰੀ ਬਣ ਜਾਵੇਗਾ। ਆਓ ਹੁਣ ਅੰਕੜਿਆਂ ‘ਤੇ ਨਜ਼ਰ ਮਾਰੀਏ। ਏਲੋਨ ਮਸਕ ਦੀ ਇਸ ਸਮੇਂ 137 ਅਰਬ ਡਾਲਰ ਦੀ ਜਾਇਦਾਦ ਹੈ। ਜਦੋਂ ਕਿ ਪਿਛਲੇ ਸਾਲ ਨਵੰਬਰ ਵਿੱਚ ਉਸ ਦੀ ਕੁੱਲ ਜਾਇਦਾਦ 340 ਅਰਬ ਡਾਲਰ ਸੀ। ਇਸ ਦੇ ਨਾਲ ਹੀ ਗੌਤਮ ਅਡਾਨੀ ਕੋਲ ਇਸ ਸਮੇਂ ਕੁੱਲ 121 ਕਰੋੜ ਦੀ ਜਾਇਦਾਦ ਹੈ।

ਮਸਕ ਨੇ ਇਕ ਸਾਲ ‘ਚ ਜਿੰਨਾ ਗੁਆਇਆ ਉਸ ਤੋਂ ਅੱਧਾ ਕਮਾ ਲਿਆ ਅਡਾਨੀ ਨੇ 

ਅਡਾਨੀ ਨੇ ਇਕ ਸਾਲ ‘ਚ 44 ਅਰਬ ਡਾਲਰ ਦੀ ਕਮਾਈ ਕੀਤੀ, ਜਦਕਿ ਮਸਕ ਨੂੰ 133 ਅਰਬ ਡਾਲਰ ਦਾ ਨੁਕਸਾਨ ਹੋਇਆ। ਜੇਕਰ ਮਸਕ ਦੀ ਕਮਾਈ ਵਿੱਚ ਘਾਟੇ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਅਗਲੇ ਪੰਜ ਹਫ਼ਤਿਆਂ ਜਾਂ 35 ਦਿਨਾਂ ਵਿੱਚ ਉਹ ਅਡਾਨੀ ਤੋਂ ਵੀ ਹੇਠਾਂ ਪਹੁੰਚ ਜਾਵੇਗਾ। ਜੇਕਰ ਹਿਸਾਬ ‘ਤੇ ਨਜ਼ਰ ਮਾਰੀਏ ਤਾਂ ਮਸਕ ਨੂੰ ਹਰ ਰੋਜ਼ ਕਰੀਬ 2500 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ ਗੌਤਮ ਅਡਾਨੀ ਦੀ ਦੌਲਤ ਵਿੱਚ ਹਰ ਰੋਜ਼ 0.12 ਬਿਲੀਅਨ ਡਾਲਰ ਦਾ ਵਾਧਾ ਹੋ ਰਿਹਾ ਹੈ। ਇਸ ਦਰ ਨਾਲ ਗੌਤਮ ਅਡਾਨੀ 35 ਦਿਨਾਂ ਵਿੱਚ ਏਲੋਨ ਮਸਕ ਨੂੰ ਪਛਾੜ ਕੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਜਾਣਗੇ। 

ਸ਼ੇਅਰਾਂ ਵਿਚ ਆ ਰਹੀ ਗਿਰਾਵਟ

ਟੈਸਲਾ ਦੇ ਸ਼ੇਅਰਾਂ ਵਿਚ ਗਿਰਾਵਟ ਕਾਰਨ ਮਸਕ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਹਾਲ ਹੀ ‘ਚ ਟੇਸਲਾ ਨੂੰ ਫਰੰਟ ਪੈਸੰਜਰ ਏਅਰਬੈਗ ‘ਚ ਖਰਾਬੀ ਕਾਰਨ ਆਪਣੇ ਵਾਹਨਾਂ ਦੇ 30,000 ਯੂਨਿਟ ਵਾਪਸ ਮੰਗਵਾਉਣੇ ਪਏ ਸਨ। ਉਦੋਂ ਤੋਂ ਸਟਾਕ ਲਗਾਤਾਰ ਘਟਦਾ ਜਾ ਰਿਹਾ ਹੈ।

Add a Comment

Your email address will not be published. Required fields are marked *