ਲਾਹੌਰ : ਯੂਨੀਵਰਸਿਟੀ ’ਚ ‘ਬਾਲੀਵੁੱਡ ਦਿਵਸ’ ਮਨਾਉਣ ‘ਤੇ ਪਾਕਿਸਤਾਨ ’ਚ ਛਿੜੀ ਬਹਿਸ

ਲਾਹੌਰ : ਲਾਹੌਰ ਦੀ ਐੱਲ. ਯੂ. ਐੱਮ. ਐੱਸ. ਯੂਨੀਵਰਸਿਟੀ ‘ਚ ਸੀਨੀਅਰ ਬੈਚ ਦੀ ਫੇਅਰਵੈੱਲ ਪਾਰਟੀ ਵਿੱਚ ‘ਬਾਲੀਵੁੱਡ ਦਿਵਸ’ ਮਨਾਇਆ ਗਿਆ, ਜਿਸ ਨੂੰ ਲੈ ਕੇ ਇੰਟਰਨੈੱਟ ’ਤੇ ਇਕ ਨਵੀਂ ਬਹਿਸ ਛਿੜ ਗਈ ਹੈ। ਉਥੋਂ ਦੀ ਸਥਾਨਕ ਮੀਡੀਆ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ‘ਬਾਲੀਵੁੱਡ ਦਿਵਸ’ ਨੂੰ ਲੈ ਕੇ ਪਾਕਿਸਤਾਨ 2 ਧੜਿਆਂ ਵਿੱਚ ਵੰਡਿਆ ਗਿਆ। ਇਕ ਪਾਸੇ ਅਜਿਹੇ ਲੋਕ, ਜਿਨ੍ਹਾਂ ਨੇ ਇਸ ਈਵੈਂਟ ਦੀ ਹਮਾਇਤ ਕੀਤੀ ਤਾਂ ਉਥੇ ਦੂਸਰੇ ਪਾਸੇ ਰੂੜ੍ਹੀਵਾਦੀ ਲੋਕ, ਜੋ ਇਸ ਦਾ ਵਿਰੋਧ ਕਰ ਰਹੇ ਹਨ। ਮੂਲ ਤੌਰ ’ਤੇ ਟਿਕਟਾਕ ’ਤੇ ਪੋਸਟ ਕੀਤੇ ਗਏ ਇਕ ਵੀਡੀਓ ਨੇ ਟਵਿੱਟਰ ’ਤੇ ਇਕ ਵੱਖਰੀ ਜੰਗ ਛੇੜ ਦਿੱਤੀ ਹੈ, ਜਿਸ ਨਾਲ ਬਹਿਸ ਸ਼ੁਰੂ ਹੋ ਗਈ। ਪਾਕਿਸਤਾਨ ਇਸ ਗੱਲ ਨੂੰ ਲੈ ਕੇ ਵੰਡਿਆ ਹੋਇਆ ਹੈ ਕਿ ਇਸ ਤਰ੍ਹਾਂ ਜਸ਼ਨ ਮਨਾਉਣਾ ਠੀਕ ਹੈ ਜਾਂ ਨਹੀਂ?

ਈਵੈਂਟ ਦੌਰਾਨ ‘ਮੁਹੱਬਤੇਂ’ ਦੇ ਰਾਜ ਮਲਹੋਤਰਾ ਤੋਂ ਲੈ ਕੇ ਅਜੇ ਦੇਵਗਨ ਦੇ ਆਈਕਾਨਿਕ ਇੰਸਪੈਕਟਰ ਬਾਜੀਰਾਵ ਸਿੰਘਮ ਅਤੇ ‘ਸਟੂਡੈਂਟ ਆਫ਼ ਦਿ ਈਅਰ’ ਸ਼ਨਾਯਾ ਸ਼ਿੰਘਾਨੀਆ ਤੱਕ, ਸਾਰੇ ਵਿਦਿਆਰਥੀ ਕਿਸੇ ਨਾ ਕਿਸੇ ਕਿਰਦਾਰ ਦੇ ਰੂਪ ਵਿੱਚ ਢਲਦੇ ਨਜ਼ਰ ਆਏ। ਇਕ ਟਵਿੱਟਰ ਯੂਜ਼ਰ ਨੇ ਕਿਹਾ ਕਿ ਇਕ ਰਾਸ਼ਟਰ ਦਹਾਕਿਆਂ ਤੋਂ ਬਾਲੀਵੁੱਡ ਫਿਲਮਾਂ ਦਾ ਦੀਵਾਨਾ ਹੈ, ਜਿਥੇ ਹਰ ਵਿਆਹ ਵਿੱਚ ਮੁੱਖ ਤੌਰ ’ਤੇ ਬਾਲੀਵੁੱਡ ਗਾਣੇ ਹੁੰਦੇ ਹਨ, ਐੱਲ. ਯੂ. ਐੱਮ. ਐੱਸ. ਵੱਲੋਂ ਬਾਲੀਵੁੱਡ ਦਿਵਸ ਮਨਾਉਣ ’ਤੇ ਅਚਾਨਕ ਨਾਰਾਜ਼ ਹੋਣਾ ਕੋਈ ਸਮੱਸਿਆ ਨਹੀਂ ਹੈ।

ਕੁਝ ਯੂਜ਼ਰ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਕੋਸਣ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਵਿਦਿਆਰਥੀ ਸਿਰਫ ਇੰਜੁਆਏ ਕਰ ਰਹੇ ਹਨ। ਇਕ ਟਵਿੱਟਰ ਯੂਜ਼ਰ ਨੇ ਵਿਅੰਗ ਕਰਦਿਆਂ ਕਿਹਾ, “ਬੇਲੋੜੀ ਰਾਏ, LUMS ਵਿੱਚ ਬਾਲੀਵੁੱਡ ਦਿਵਸ ਮਨਾਉਣਾ ਕਿਵੇਂ ਗਲਤ ਹੈ।” ਅਸੀਂ ਪਾਕਿਸਤਾਨ ਵਿੱਚ ਰਹਿ ਰਹੇ ਹਾਂ, ਸਾਨੂੰ ਕੋਈ ਮੌਜ-ਮਸਤੀ ਨਹੀਂ ਕਰਨੀ ਚਾਹੀਦੀ, ਸਿਰਫ ਟਵਿੱਟਰ ‘ਤੇ meltdown ਕਰਨਾ ਹੈ ਅਤੇ ਬੇਬੁਨਿਆਦ ਦੋਸ਼ਾਂ ਲਈ ਬੇਤਰਤੀਬੇ ਲੋਕਾਂ ਨੂੰ ਟ੍ਰੋਲ ਕਰਨਾ ਹੈ। ਇੱਥੇ ਇੰਜੁਆਏ ਕਰਨਾ ਪਾਪ ਹੈ।”

Add a Comment

Your email address will not be published. Required fields are marked *