ਮੰਦੀ ਤੇ ਬੇਯਕੀਨੀ ਵੱਲ ਰਹੇ ਨੇ ਕੌਮਾਂਤਰੀ ਆਰਥਿਕ ਹਾਲਾਤ: ਆਈਐੱਮਐੱਫ

ਵਾਸ਼ਿੰਗਟਨ, 7 ਅਕਤੂਬਰ

ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦੀ ਮੁਖੀ ਕ੍ਰਿਸਟਲੀਨਾ ਜੌਰਜੀਵਾ ਨੇ ਚੇਤਾਵਨੀ ਦਿੱਤੀ ਹੈ ਕਿ ਵਿਸ਼ਵ ਅਰਥਚਾਰਾ ਵਿਆਪਕ ਬੇਯਕੀਨੀ ਵਾਲੇ ਦੌਰ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਅਰਥਚਾਰੇ ਦੇ ਇੱਕ ਤਿਹਾਈ ਦੇਸ਼ਾਂ ਨੂੰ ਇਸ ਜਾਂ ਅਗਲੇ ਸਾਲ ਘੱਟੋ-ਘੱਟ ਦੋ ਤਿਮਾਹੀਆਂ ਵਿੱਚ ਮੰਦੀ ਦਾ ਦਾ ਸਾਹਮਣਾ ਕਰਨਾ ਪਵੇਗਾ। ਆਈਐੱਮਐੱਫ ਅਤੇ ਵਿਸ਼ਵ ਬੈਂਕ ਦੀ ਸਾਲਾਨਾ ਮੀਟਿੰਗ ਤੋਂ ਪਹਿਲਾਂ ਇੱਥੇ ਮੁੱਖ ਨੀਤੀਗਤ ਭਾਸ਼ਨ ਵਿੱਚ ਆਈਐੱਮਐੱਫ ਦੇ ਪ੍ਰਬੰਧ ਨਿਰਦੇਸ਼ਕ ਜੌਰਜੀਵਾ ਨੇ ਕਿਹਾ ਕਿ ਅਗਲੇ ਹਫਤੇ ਜਾਰੀ ਹੋਣ ਵਾਲਾ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਵਿਸ਼ਵ ਵਿਕਾਸ ਅਨੁਮਾਨਾਂ ਨੂੰ ਹੋਰ ਘਟਾ ਦੇਵੇਗਾ। ਅਸੀਂ ਪਹਿਲਾਂ ਹੀ 2022 ਲਈ ਆਪਣੇ ਵਿਕਾਸ ਅਨੁਮਾਨਾਂ ਨੂੰ ਤਿੰਨ ਵਾਰ ਘਟਾ ਕੇ 3.2 ਪ੍ਰਤੀਸ਼ਤ ਅਤੇ 2023 ਲਈ 2.9 ਪ੍ਰਤੀਸ਼ਤ ਕਰ ਦਿੱਤਾ ਹੈ।

Add a Comment

Your email address will not be published. Required fields are marked *