ਪਾਕਿ ਦੀਆਂ ਨਾਪਾਕ ਹਰਕਤਾਂ ਜਾਰੀ, ਬੀ.ਐੱਸ.ਐੱਫ. ਨੇ ਵੱਖੋ-ਵੱਖ ਸੂਬਿਆਂ ‘ਚ ਫੜੇ 2 ਹੋਰ ਡਰੋਨ

 ਰਾਜਸਥਾਨ ਵਿਚ ਕੌਮਾਂਤਰੀ ਸੀਮਾ ਪਾਰ ਤੋਂ ਆਏ ਇਕ ਪਾਕਿਸਤਾਨੀ ਡਰੋਨ ਨੂੰ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਸੋਮਵਾਰ ਸ਼ਾਮ ਮਾਰ ਕੇ ਸੁੱਟ ਲਿਆ। ਸੈਨਾ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ ਕਿ ਡਰੋਨ ਨੂੰ ਸੂਬੇ ਦੇ ਸ਼੍ਰੀਗੰਗਾਨਗਰ ਸੈਕਟਰ ਵਿਚ ਸੁੱਟਿਆ ਗਿਆ ਅਤੇ ਉਸ ਰਾਹੀਂ ਲਿਜਾਏ ਜਾ ਰਹੇ “ਸ਼ੱਕੀ” ਨਸ਼ੀਲੇ ਪਦਾਰਥਾਂ ਦੇ 5 ਪੈਕੇਟ ਬਰਾਮਦ ਕੀਤੇ ਗਏ। 

ਇਸ ਵਿਚਾਲੇ ਇਕ ਸਬੰਧਤ ਘਟਨਾ ਵਿਚ, ਬੀ.ਐੱਸ.ਐੱਫ. ਅਤੇ ਸੂਬਾ ਪੁਲਸ ਨੇ ਸੋਮਵਾਰ ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਚੀਨ ਦਾ ਬਣਿਆ ਇਕ ਡਰੋਨ ਬਰਾਮਦ ਕੀਤਾ।

Add a Comment

Your email address will not be published. Required fields are marked *