ਡਾਇਰੈਕਟਰ ਸਾਵਨ ਕੁਮਾਰ ਟਾਕ ਦੀ ਮੌਤ ਤੋਂ ਟੁੱਟੇ ਸਲਮਾਨ ਖ਼ਾਨ, ਕਿਹਾ- ‘ਰੈਸਟ ਇਨ ਪੀਸ ਮੇਰੇ ਪਿਆਰੇ ਸਾਵਨ ਜੀ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫ਼ਿਲਮਕਾਰ ਸਾਵਨ ਕੁਮਾਰ ਟਾਕ ਦਾ ਕੱਲ ਯਾਨੀ (25 ਅਗਸਤ) ਨੂੰ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਉਨ੍ਹਾਂ ਨੂੰ ਦਿਲ ਦੀ ਤਕਲੀਫ਼ ਕਾਰਨ ਕੋਕਿਲਾਬੇਨ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।

ਵੀਰਵਾਰ ਸਵੇਰੇ ਤਬੀਅਤ ਵਿਗੜਨ ’ਤੇ ਉਨ੍ਹਾਂ ਨੂੰ ਆਈ.ਸੀ.ਯੂ ’ਚ ਸ਼ਿਫਟ ਕੀਤਾ ਗਿਆ, ਜਿੱਥੇ ਸ਼ਾਮ 4:15 ਵਜੇ ਦੇ ਕਰੀਬ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।ਸਾਵਨ ਕੁਮਾਰ ਦੀ ਮੌਤ ਦੀ ਖ਼ਬਰ ਸੁਣ ਕੇ ਸੋਸ਼ਲ ਮੀਡੀਆ ’ਤੇ ਲੋਕ ਸੋਗ ਮਨਾ ਰਹੇ ਹਨ।

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਸਾਵਨ ਕੁਮਾਰ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।ਸਲਮਾਨ ਖ਼ਾਨ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ’ਤੇ ਸਾਵਨ ਕੁਮਾਰ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਅਦਾਕਾਰਾ ਨੇ ਲਿਖਿਆ- ‘ਰੈਸਟ ਇਨ ਪੀਸ, ਮੇਰੇ ਪਿਆਰੇ ਸਾਵਨ ਜੀ, ਤੁਹਾਡੇ ਲਈ ਹਮੇਸ਼ਾ ਪਿਆਰ ਅਤੇ ਸਤਿਕਾਰ ਦਿਲ ਤੋਂ ਰਿਹਾ ਹੈ।’
ਸਾਵਨ ਕੁਮਾਰ ਨੇ ਸੌਤਨ, ਸੌਤਨ ਕੀ ਬੇਟੀ, ਸਨਮ ਬੇਵਫ਼ਾ, ਬੇਵਫ਼ਾ ਸੇ ਵਫ਼ਾ ਵਰਗੀਆਂ ਕਈ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। ਸੰਜੀਵ ਕੁਮਾਰ ਅਤੇ ਜੂਨੀਅਰ ਮਹਿਮੂਦ ਨੂੰ ਉਨ੍ਹਾਂ ਦੇ ਨਿਰਦੇਸ਼ਨ ਹੇਠ ਬਣੀਆਂ ਫ਼ਿਲਮਾਂ ਤੋਂ ਦੇਸ਼ ਭਰ ’ਚ ਪਛਾਣ ਮਿਲੀ। ‘ਜ਼ਿੰਦਗੀ ਪਿਆਰ ਕਾ ਗੀਤ ਹੈ’ ਇਸ ਗੀਤ ਦੇ ਬੋਲ ਸਾਵਨ ਕੁਮਾਰ ਨੇ ਲਿਖੇ ਸਨ।

ਸਾਵਨ ਨੇ 1967 ਦੀ ਫ਼ਿਲਮ ਨੌਨਿਹਾਲ ਨਾਲ ਇਕ ਨਿਰਮਾਤਾ ਦੇ ਰੂਪ ’ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਜਿਸ ’ਚ ਸੰਜੀਵ ਕਪੂਰ ਮੁੱਖ ਭੂਮਿਕਾ ’ਚ ਸਨ। ਪਹਿਲੀ ਫ਼ਿਲਮ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਵਨ ਕੁਮਾਰ ਟਾਕ ਨੇ ਬਤੌਰ ਨਿਰਦੇਸ਼ਕ ਸੌਤਨ ਕੀ ਬੇਟੀ, ਹਵਾਸ, ਸੌਤਨ, ਬੇਵਫ਼ਾ ਸੇ ਵਫ਼ਾ, ਸਨਮ ਬੇਵਫ਼ਾ, ਚਾਂਦ ਕਾ ਟੁਕੜਾ ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਬਣਾਈਆਂ।

Add a Comment

Your email address will not be published. Required fields are marked *