ਮਹਾਸ਼ਿਵਰਾਤਰੀ ‘ਤੇ ਸੋਮਨਾਥ ਮੰਦਰ ਪੁੱਜੇ ਮੁਕੇਸ਼ ਅੰਬਾਨੀ ਤੇ ਆਕਾਸ਼ ਅੰਬਾਨੀ

ਸੋਮਨਾਥ: ਮਹਾਸ਼ਿਵਰਾਤਰੀ ਮੌਕੇ ਰਿਲਾਇੰਸ ਇੰਡਸਟਰੀਜ਼ ਦੇ ਐੱਮਡੀ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪੁੱਤਰ ਆਕਾਸ਼ ਅੰਬਾਨੀ ਗੁਜਰਾਤ ਦੇ ਸੋਮਨਾਥ ਮੰਦਰ ਵਿਚ ਦਰਸ਼ਨ ਲਈ ਪਹੁੰਚੇ। ਸੋਮਨਾਥ ਮਹਾਦੇਵ ਦੇ ਦਰਸ਼ਨ ਦੇ ਨਾਲ ਹੀ ਮੁਕੇਸ਼ ਅੰਬਾਨੀ ਨੇ ਸੋਮਨਾਥ ਮੰਦਰ ਟਰੱਸਟ ਨੂੰ 1.51 ਕਰੋੜ ਰੁਪਏ ਦਾ ਦਾਨ ਵੀ ਕੀਤਾ।

ਮੁਕੇਸ਼ ਅੰਬਾਨੀ ਤੇ ਆਕਾਸ਼ ਅੰਬਾਨੀ ਨੇ ਭਗਵਾਨ ਸ਼ਿਵ ਦਾ ਅਭਿਸ਼ੇਕ ਕੀਤਾ ਅਤੇ ਪ੍ਰਾਰਥਨਾ ਕੀਤੀ। ਮੰਦਰ ਦੇ ਪੁਜਾਰੀ ਨੇ ਸਨਮਾਨ ਵਜੋਂ ਚੰਦਨ ਦਾ ਲੇਪ ਲਗਾ ਕੇ ਦੁਸ਼ਾਲਾ ਚੜ੍ਹਾਇਆ। ਮੰਦਰ ਟਰੱਸਟ ਵੱਲੋਂ ਉਨ੍ਹਾਂ ਦਾ ਸਵਾਗਤ ਟਰੱਸਟ ਦੇ ਪ੍ਰਧਾਨ ਪੀ. ਕੀ. ਲਾਹਿੜੀ ਅਤੇ ਸਕੱਤਰ ਯੋਗੇਂਦਰਭਾਈ ਦੇਸਾਈ ਨੇ ਕੀਤਾ। 

ਭਗਵਾਨ ਸ਼ਿਵ ਦੇ ਪ੍ਰਤੀ ਭਰਪੂਰ ਸ਼ਰਧਾ ਰੱਖਣ ਵਾਲਾ ਅੰਬਾਨੀ ਪਰਿਵਾਰ ਆਪਣੀਆਂ ਪਰੰਪਰਾਵਾਂ ਨਾਲ ਜੁੜਿਆ ਹੈ ਅਤੇ ਸਾਰੇ ਹਿੰਦੂ ਤਿਉਹਾਰਾਂ ਨੂੰ ਉਤਸ਼ਾਹ ਨਾਲ ਮਨਾਉਂਦਾ ਹੈ। ਅੱਜ ਵੀ ਜਦ ਪੂਰਾ ਦੇਸ਼ ਮਹਾਸ਼ਿਵਰਾਤਰੀ ਦੇ ਰੰਗ ਵਿਚ ਰੰਗਿਆ ਸੀ ਤਾਂ ਅੰਬਾਨੀ ਪਰਿਵਾਰ ਨੇ ਵੀ ਪੂਜਾ ਕੀਤੀ ਅਤੇ ਇਸ ਪਵਿੱਤਰ ਮੌਕੇ ‘ਤੇ ਦਾਨ ਕੀਤਾ।

Add a Comment

Your email address will not be published. Required fields are marked *