ਮਹਾਸ਼ਿਵਰਾਤਰੀ ਮੌਕੇ ਬਣਿਆ ਵਿਸ਼ਵ ਰਿਕਾਰਡ, 18.8 ਲੱਖ ਦੀਵਿਆਂ ਨਾਲ ਰੁਸ਼ਨਾਇਆ ਉਜੈਨ

ਉਜੈਨ : ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ ਵਿਚ ਸ਼ਨਿਵਾਰ ਸ਼ਾਮ 18.8 ਲੱਖ ਦੀਵੇ ਜਗਾ ਕੇ ਨਵਾਂ ‘ਗਿਨੀਜ਼ ਵਰਲਡ ਰਿਕਾਰਡ’ ਬਣਾਇਆ ਗਿਆ ਹੈ। ‘ਗਿਨੀਜ਼ ਵਰਲਡ ਰਿਕਾਰਡ’ ਦੇ ਜੱਜ ਸਵਾਪਨਿਲ ਡਾਂਗਰਿਕਰ ਨੇ ਕਿਹਾ, “ਤੇਲ ਦੇ ਦੀਵਿਆਂ ਦੇ ਸੱਭ ਤੋਂ ਵੱਡੇ ਪ੍ਰਦਰਸ਼ਨ” ਦਾ ਪਿਛਲਾ ਵਿਸ਼ਵ ਰਿਕਾਰਡ ਦੀਵਾਲੀ 2022 ਦੌਰਾਨ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿਚ ਸਥਾਪਿਤ ਕੀਤਾ ਗਿਆ ਸੀ, ਜਦੋਂ 15.76 ਲੱਖ ਦੀਵੇ ਜਗਾਏ ਗਏ ਸਨ। 

ਤਕਰੀਬਨ 20 ਹਜ਼ਾਰ ਸਵੈ ਸੇਵਕਾਂ ਨੇ ਇਸ ਪ੍ਰੋਗਰਾਮ ਵਿਚ ਭਾਗ ਲਿਆ ਜੋ ਮੁੱਖ ਤੌਰ ‘ਤੇ ਸ਼ਿਪਰਾ ਨਦੀ ਦੇ ਕੰਢੇ ਕਰਵਾਇਆ ਗਿਆ ਸੀ। ਉਨ੍ਹਾਂ ਨੇ ਐਲਾਨ ਕੀਤਾ ਕਿ ਉਜੈਨ ਵਿਚ ਸ਼ਨਿਵਾਰ ਸ਼ਾਮ ਨੂੰ 18.82 ਲੱਖ ਦੀਵੇ ਜਗਾ ਕੇ ਅਯੁੱਧਿਆ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੀਵੇ ਘੱਟੋ ਘੱਟ 5 ਮਿੰਟਤਕ ਜਗਾਏ ਜਾਣੇ ਸਨ ਅਤੇ ਅਜਿਹਾ ਇੱਥੇ ਸਫ਼ਲਤਾਪੂਰਵਕ ਕੀਤਾ ਗਿਆ। ਪ੍ਰੋਗਰਾਮ ਦਾ ਆਯੋਜਨ ਸਥਾਨਕ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਦੇ ਸਮੂਹਾਂ ਦੀ ਮਦਦ ਨਾਲ ਕੀਤਾ ਗਿਆ ਸੀ। 

ਸਮਾਗਮ ਵਿਚ ਪਤਨੀ ਸਮੇਤ ਪਹੁੰਚੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬਾਅਦ ਵਿਚ ਦੱਸਿਆ ਇਕ ਇਸ ਮੌਕੇ ਕੁੱਲ੍ਹ 18,82,229 ਦੀਵੇ ਜਗਾਏ ਗਏ। ਸਥਾਨਕ ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਲਈ ਤੇਲ ਦੇ 21 ਲੱਖ ਦੀਵੇ ਜਗਾਉਣ ਦਾ ਟੀਚਾ ਮਿਥਿਆ ਸੀ ਤੇ ਉਹ 18.82 ਲੱਖ ਦੀਵੇ ਜਗਾਉਣ ਵਿਚ ਸਫ਼ਲ ਰਹੇ। ਉਜੈਨ ਵਿਚ ਪਿਛਲੇ ਸਾਲ ਮਹਾਸ਼ਿਵਰਾਤਰੀ ‘ਤੇ 11,71,078 ਮਿੱਟੀ ਦੇ ਦੀਵੇ ਜਗਾਏ ਗਏ ਸਨ।

Add a Comment

Your email address will not be published. Required fields are marked *