ਬੇਲਗਾਵੀ ਜੇਲ੍ਹ ’ਚੋਂ ਕੈਦੀ ਨੇ ਕੀਤਾ ਸੀ ਗਡਕਰੀ ਨੂੰ ਧਮਕੀ ਵਾਲਾ ਫੋਨ

ਨਾਗਪੁਰ:ਪੁਲੀਸ ਨੇ ਅੱਜ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਉਨ੍ਹਾਂ ਦੇ ਨਾਗਪੁਰ ਦਫ਼ਤਰ ਵਿਚ ਧਮਕੀ ਵਾਲਾ ਫੋਨ ਬੇਲਗਾਵੀ ਜੇਲ੍ਹ ਵਿਚ ਬੰਦ ਕੈਦੀ ਨੇ ਕੀਤਾ ਸੀ। ਉਸ ਨੂੰ ਹੱਤਿਆ ਦੇ ਕੇਸ ਵਿਚ ਮੌਤ ਦੀ ਸਜ਼ਾ ਹੋ ਚੁੱਕੀ ਹੈ। ਪੁਲੀਸ ਨੇ ਕਿਹਾ ਕਿ ਧਮਕੀ ਦੇਣ ਵਾਲੇ ਦੀ ਸ਼ਨਾਖ਼ਤ ਜਯੇਸ਼ ਪੁਜਾਰੀ ਵਜੋਂ ਹੋਈ ਹੈ। ਪਹਿਲੀ ਨਜ਼ਰੇ ਅਜਿਹਾ ਜਾਪਦਾ ਹੈ ਕਿ ਉਸ ਨੇ ਜੇਲ੍ਹ ਵਿਚੋਂ ਮੋਬਾਈਲ ਦੀ ਵਰਤੋਂ ਕਰ ਕੇ ਧਮਕੀ ਦਿੱਤੀ ਸੀ। ਉਸ ਨੇ ਖ਼ੁਦ ਨੂੰ ਦਾਊਦ ਇਬਰਾਹਿਮ ਗੈਂਗ ਦਾ ਮੈਂਬਰ ਦੱਸਿਆ ਸੀ। 

Add a Comment

Your email address will not be published. Required fields are marked *