ਤਬਾਹੀ ਦੇ ਹੋਰ ਨੇੜੇ ਪਹੁੰਚੀ ਦੁਨੀਆ!, ‘ਕਿਆਮਤ ਦੀ ਘੜੀ’ ’ਚ 10 ਸੈਕੰਡ ਘਟੇ

ਨਿਊਯਾਰਕ: ਦੁਨੀਆ ਇਕ ਵਾਰ ਫਿਰ ਤਬਾਹੀ ਦੇ ਬੇਹੱਦ ਨੇੜੇ ਪਹੁੰਚ ਗਈ ਹੈ। ਪ੍ਰਮਾਣੂ ਵਿਗਿਆਨੀਆਂ ਨੇ ਪਿਛਲੇ ਦਿਨੀਂ ਆਪਣੇ ਬੁਲੇਟਿਨ ਵਿੱਚ ਇਸ ਨੂੰ ਲੈ ਕੇ ਗੰਭੀਰ ਚਿਤਾਵਨੀ ਦਿੱਤੀ ਹੈ। ਦੁਨੀਆ ’ਚ ਤਬਾਹੀ ਦਾ ਸੰਕੇਤ ਦੇਣ ਵਾਲੀ ਘੜੀ ‘ਡੂਮਸਡੇ ਕਲਾਕ’ (Doomsday Clock) ਨੂੰ ਅੱਧੀ ਰਾਤ 90 ਸੈਕੰਡ ’ਤੇ ਸੈੱਟ ਕੀਤਾ ਗਿਆ ਹੈ। ਦੁਨੀਆ ਵਿੱਚ ਤਬਾਹੀ ਦਾ ਸੰਕੇਤ ਦੇਣ ਵਾਲੀ ਘੜੀ ‘ਡੂਮਸਡੇ ਕਲਾਕ’ ’ਚ 10 ਸੈਕੰਡ ਘੱਟ ਕਰ ਦਿੱਤੇ ਗਏ ਹਨ। ਇਸ ਘੜੀ ਵਿੱਚ ਮੱਧ ਰਾਤਰੀ ਦੇ 12 ਵੱਜਣ ਦਾ ਮਤਲਬ ਹੈ ਕਿ ਦੁਨੀਆ ਦਾ ਅੰਤ ਹੋ ਜਾਏਗਾ। ਦੱਸ ਦੇਈਏ ਕਿ ਇਹ 3 ਸਾਲ ’ਚ ਪਹਿਲੀ ਵਾਰ ਕੀਤਾ ਗਿਆ ਹੈ।

ਬੁਲੇਟਿਨ ਆਫ਼ ਦਿ ਐਟਾਮਿਕ ਸਾਈਂਟਿਸਟਸ (ਬੀ. ਏ. ਐੱਸ.) ਵੱਲੋਂ ਇਸ ਕਿਆਮਤ ਦੀ ਘੜੀ ’ਚ ਸਮਾਂ ਸੈੱਟ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਡੂਮਸਡੇ ਕਲਾਕ ਸਾਲ 2022 ਤੋਂ ਅੱਧੀ ਰਾਤ ਨੂੰ 100 ਸੈਕੰਡ ’ਤੇ ਸੈੱਟ ਕੀਤੀ ਗਈ ਸੀ। ਹੁਣ ਇਸ ਵਿੱਚ 10 ਸੈਕੰਡ ਘੱਟ ਕਰ ਦਿੱਤੇ ਗਏ ਹਨ, ਜੋ ਦੁਨੀਆ ਲਈ ਵੱਡੇ ਖਤਰੇ ਦਾ ਸੰਕੇਤ ਹੈ। ਬੁਲੇਟਿਨ ਆਫ਼ ਦਿ ਐਟਾਮਿਕ ਸਾਈਂਟਿਸਟਸ ਦੇ ਸੀ. ਈ. ਓ. ਰਾਹੇਲ ਬ੍ਰੋਂਸਨ ਨੇ ਕਿਹਾ ਕਿ ਅਜੇ ਅਸੀਂ ਗੰਭੀਰ ਖਤਰੇ ਦੇ ਸਮੇਂ ’ਚ ਜੀਅ ਰਹੇ ਹਾਂ ਅਤੇ ਡੂਮਸਡੇ ਕਲਾਕ ਦਾ ਸਮਾਂ ਇਸੇ ਅਸਲੀਅਤ ਨੂੰ ਦਰਸਾਉਂਦਾ ਹੈ। ਤਬਾਹੀ ਲਈ ਜੋ ਸਮਾਂ ਨਿਰਧਾਰਿਤ ਕੀਤਾ ਗਿਆ ਹੈ, ਉਸ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਹੈ।

ਹੁਣ ਕਿਆਮਤ ਦਾ ਸਮਾਂ ਭਾਵ ਅੱਧੀ ਰਾਤ (12 ਵਜੇ ਤੋਂ) ਸਿਰਫ 90 ਸੈਕੰਡ ਦੂਰ ਹੈ। ਇਸ ਘੜੀ ਵਿੱਚ ਅੱਧੀ ਰਾਤ 12 ਵੱਜਣ ਦਾ ਮਤਲਬ ਹੈ ਕਿ ਦੁਨੀਆ ਖਤਮ। ਇਸ ਘੜੀ ਵਿੱਚ ਅੱਧੀ ਰਾਤ ਹੋਣ ’ਚ ਜਿੰਨਾ ਘੱਟ ਸਮਾਂ ਰਹੇਗਾ, ਦੁਨੀਆ ਵਿੱਚ ਪ੍ਰਮਾਣੂ ਜੰਗ ਹੋਣ ਦਾ ਖਤਰਾ ਓਨਾ ਹੀ ਨੇੜੇ ਹੋਵੇਗਾ। ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗ ਨੂੰ ਦੇਖਦਿਆਂ ਵਿਗਿਆਨੀਆਂ ਨੇ ਪ੍ਰਮਾਣੂ ਹਮਲੇ ਦਾ ਖਦਸ਼ਾ ਪ੍ਰਗਟਾਇਆ ਹੈ ਅਤੇ ਮਹਾਵਿਨਾਸ਼ ਲਈ ਸਿਰਫ 90 ਸੈਕੰਡ ਦਾ ਸਮਾਂ ਸੈੱਟ ਕੀਤਾ ਹੈ। ਅਮਰੀਕਾ ਦੇ ਵਾਸ਼ਿੰਗਟਨ ਡੀ. ਸੀ. ਵਿੱਚ ਵਿਗਿਆਨੀਆਂ ਨੇ ਦੱਸਿਆ ਕਿ ਦੁਨੀਆ ਤਬਾਹੀ ਦੇ ਕੰਢੇ ਖੜ੍ਹੀ ਹੈ। ਬੁਲੇਟਿਨ ਆਫ਼ ਦਿ ਐਟਾਮਿਕ ਸਾਈਂਟਿਸਟਸ ਨੇ ਇਸ ਦੌਰਾਨ ਦੱਸਿਆ ਕਿ ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗ, ਕੋਰੋਨਾ ਮਹਾਮਾਰੀ, ਜਲਵਾਯੂ ਸੰਕਟ ਅਤੇ ਜੈਵਿਕ ਖਤਰਾ ਸਭ ਤੋਂ ਵੱਡਾ ਸੰਕਟ ਬਣਿਆ ਹੋਇਆ ਹੈ।

Add a Comment

Your email address will not be published. Required fields are marked *