ਅਦਾਕਾਰਾ ਸਿੰਮੀ ਚਾਹਲ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਨਵੀਂ ਫ਼ਿਲਮ ‘ਜੀ ਵੇ ਸੋਹਣਿਆ ਜੀ’ ਦਾ ਕੀਤਾ ਐਲਾਨ

ਜਲੰਧਰ : ਅਦਾਕਾਰਾ ਸਿੰਮੀ ਚਾਹਲ ਤਕਰੀਬਨ 2 ਸਾਲਾਂ ਬਾਅਦ ਫ਼ਿਲਮੀ ਪਰਦੇ ‘ਤੇ ਵਾਪਸੀ ਕਰਨ ਜਾ ਰਹੀ ਹੈ। ਉਹ ਜਲਦ ਹੀ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ 2’ ‘ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਉਹ ਗੁਰਪ੍ਰੀਤ ਘੁੱਗੀ ਨਾਲ ਫ਼ਿਲਮ ‘ਮਸਤਾਨੇ’ ‘ਚ ਵੀ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ। ਉਥੇ ਹੀ ਹੁਣ ਸਿੰਮੀ ਚਾਹਲ ਨੇ ਆਪਣੇ ਫੈਨਜ਼ ਨੂੰ ਇੱਕ ਹੋਰ ਸਰਪ੍ਰਾਈਜ਼ ਦਿੱਤਾ ਹੈ। ਉਸ ਨੇ ਆਪਣੀ ਨਵੀਂ ਫ਼ਿਲਮ ‘ਜੀ ਵੇ ਸੋਹਣਿਆ ਜੀ’ ਦਾ ਐਲਾਨ ਕਰ ਦਿੱਤਾ ਹੈ। 

ਦੱਸ ਦਈਏ ਕਿ ਸਿੰਮੀ ਚਾਹਲ ਨੇ ਇਸ ਫਿਲਮ ਦਾ ਮੋਸ਼ਨ ਪੋਸਟਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਪੋਸਟਰ ਸ਼ੇਅਰ ਕਰਦਿਆਂ ਅਦਾਕਾਰਾ ਨੇ ਕੈਪਸ਼ਨ ‘ਚ ਲਿਖਿਆ, ‘ਇੱਕ ਰਾਹੀ ਨੂੰ ਮੰਜ਼ਲ ਲਈ ਦੋ ਕਦਮਾਂ ਦੀ ਦੂਰੀ ਹੈ। ‘ਕਲੀ ਜੋਟਾ’ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਇੱਕ ਹੋਰ ਫ਼ਿਲਮ ਤੁਹਾਡੇ ਲਈ ਲੈ ਕੇ ਆਏ ਹਾਂ ‘ਜੀ ਵੇ ਸੋਹਣਿਆ ਜੀ।’ ਫ਼ਿਲਮ ਦੀ ਰਿਲੀਜ਼ ਡੇਟ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ 6 ਅਕਤੂਬਰ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

ਦੱਸਣਯੋਗ ਹੈ ਕਿ ਸਿੰਮੀ ਚਾਹਲ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ‘ਚੋਂ ਹੈ। ਉਸ ਨੂੰ ਆਪਣੇ ਬਬਲੀ ਅੰਦਾਜ਼ ਤੇ ਕਿਊਟਨੈੱਸ ਲਈ ਜਾਣਿਆ ਜਾਂਦਾ ਹੈ। ਆਪਣੇ ਫ਼ਿਲਮ ਕਰੀਅਰ ‘ਚ ਉਸ ਨੇ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਸ ਨੂੰ ਸਭ ਤੋਂ ਜ਼ਿਆਦਾ ‘ਬੰਬੂਕਾਟ’ ਤੇ ‘ਚੱਲ ਮੇਰਾ ਪੁੱਤ’ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਫ਼ਿਲਮਾਂ ‘ਚ ਉਸ ਦੇ ਕਿਰਦਾਰ ਨੂੰ ਕਾਫੀ ਪਿਆਰ ਮਿਲਿਆ ਸੀ । 

Add a Comment

Your email address will not be published. Required fields are marked *