ਗੋਦਰੇਜ਼ ਪ੍ਰਾਪਰਟੀਜ਼ ਨੇ ਖਰੀਦਿਆ ਸ਼ੋਅ ਮੈਨ ਰਾਜ ਕਪੂਰ ਦਾ ਬੰਗਲਾ

ਨਵੀਂ ਦਿੱਲੀ- ਗੋਦਰੇਜ਼ ਪ੍ਰਾਪਰਟੀਜ਼ ਲਿਮਟਿਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਮੁੰਬਈ ਦੇ ਚੇਂਬੂਰ ‘ਚ ਦਿੱਗਜ ਫਿਲਮ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਰਾਜ ਕਪੂਰ ਦੇ ਬੰਗਲੇ ਨੂੰ ਖਰੀਦਿਆ ਹੈ। ਕੰਪਨੀ ਦੀ ਯੋਜਨਾ ਇਸ ਥਾਂ ‘ਤੇ ਇਕ ਲਗਜ਼ਰੀ ਰਿਹਾਇਸ਼ੀ ਪ੍ਰਾਜੈਕਟ ਵਿਕਸਿਤ ਕਰਨ ਦੀ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਇਹ ਜ਼ਮੀਨ ਰਾਜ ਕਪੂਰ ਦੇ ਕਾਨੂੰਨੀ ਵਾਰਿਸ ਕਪੂਰ ਪਰਿਵਾਰ ਤੋਂ ਖਰੀਦੀ ਗਈ ਹੈ। ਸੌਦੇ ਦੇ ਮੁੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਈ 2019 ‘ਚ ਗੋਦਰੇਜ਼ ਪ੍ਰਾਪਰਟੀਜ਼ ਨੇ ਗੋਦਰੇਜ਼ ਆਰ.ਕੇ.ਐੱਸ. ਪ੍ਰਾਜੈਕਟ ਵਿਕਸਿਤ ਕਰਨ ਲਈ ਕਪੂਰ ਪਰਿਵਾਰ ਨਾਲ ਚੈਂਬੂਰ ‘ਚ ਆਰ ਕੇ ਸਟੂਡੀਓ ਦੀ ਪ੍ਰਾਪਤੀ ਕੀਤੀ ਸੀ। ਗੋਦਰੇਜ਼ ਪ੍ਰਾਪਰਟੀਜ਼ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ.ਈ.ਓ. ਗੌਰਵ ਪਾਂਡੇ ਨੇ ਕਿਹਾ ਕਿ ਅਸੀਂ ਇਸ ਵੱਕਾਰੀ ਪ੍ਰਾਜੈਕਟ ਨੂੰ ਆਪਣੇ ਪੋਰਟਫੋਲੀਓ ‘ਚ ਸ਼ਾਮਲ ਕਰਕੇ ਖੁਸ਼ ਹਾਂ ਅਤੇ ਇਹ ਮੌਕਾ ਦੇਣ ਲਈ ਅਸੀਂ ਕਪੂਰ ਪਰਿਵਾਰ ਦੇ ਧੰਨਵਾਦੀ ਹਾਂ।”

Add a Comment

Your email address will not be published. Required fields are marked *