ਬੰਬੀਹਾ ਗਰੁੱਪ ਦੇ ਗੈਂਸਗਸਟਰ ਦਾ ਗੋਲੀਆਂ ਮਾਰ ਕੇ ਕਤਲ! ਗੋਲਡੀ ਬਰਾੜ ਗੈਂਗ ਨੇ ਲਈ ਜ਼ਿੰਮੇਵਾਰੀ

ਇੰਟਰਨੈਸ਼ਨਲ : ਫਿਲਪੀਨਜ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੇ ਜ਼ਿੰਮੇਵਾਰ ਕੈਨੇਡਾ ਤੋਂ ਛੇਵੇਂ ਸ਼ਾਰਪਸ਼ੂਟਰ ਦੀਪਕ ਮੁੰਡੀ ਤੋਂ ਖੁਲਾਸਾ ਹੋਇਆ ਹੈ ਕਿ ਫਿਲਪੀਨਜ਼ ਵਿਚ ਬੰਬੀਹਾ ਗਰੁੱਪ ਦੇ ਗੈਂਗਸਟਰ ਮਨਦੀਪ ਮਨਾਲੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਇਸ ਕਤਲ ਦੀ ਜ਼ਿੰਮੇਵਾਰੀ ਵੀ ਗੋਲਡੀ ਬਰਾੜ ਦੇ ਗੈਂਗ ਵੱਲੋਂ ਲਈ ਗਈ ਦੱਸੀ ਜਾ ਰਹੀ ਹੈ। 

ਗੋਲਡੀ ਬਰਾੜ ਜੋ ਕੈਨੇਡਾ ਵਿਚ ਬੈਠਾ ਹੈ ਉਹ ਸਿੱਧੂ ਮੂਸੇਵਾਲਾ ਦਾ ਕਤਲ ਕਰਾ ਚੁੱਕਾ ਹੈ। ਉਹ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪੰਜਾਬ ਵਿਚ ਹੁਣ ਵਿਦੇਸ਼ੀਆਂ ਦੀ ਗੈਂਗਵਾਰ ਨਜ਼ਰ ਆ ਰਹੀ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਫਿਲਪੀਨਜ਼ ਵਿਚ ਬੰਬੀਹਾ ਗਰੁੱਪ ਨਾਲ ਸਬੰਧਤ ਕਿਸੇ ਗੈਂਗਸਟਰ ਦਾ ਕਤਲ ਕਰਵਾ ਦਿੱਤਾ ਗਿਆ ਹੈ ਅਤੇ ਗੋਲਡੀ ਬਰਾੜ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਉਸ ਵਿਅਕਤੀ ਵੱਲੋਂ ਇਸ ਕਤਲਕਾਂਡ ਸਬੰਧੀ ਇਕ ਆਡੀਓ ਜਾਰੀ ਕੀਤਾ ਗਿਆ, ਜਿਸ ਦੀ ਪੰਜਾਬ ਪੁਲਸ ਭਾਲ ਕਰ ਰਹੀ ਹੈ। ਉਹ ਛੇਵਾਂ ਸ਼ਾਰਪਸੂਟਰ ਦੀਪਕ ਮੁੰਡੀ ਹੈ, ਜੋ ਸਿੱਧੂ ਮੂਸੇਵਾਲਾ ਦੇ ਕਤਲ ਕਰਾਉਣਾ ਚਾਹੁੰਦਾ ਸੀ।

Add a Comment

Your email address will not be published. Required fields are marked *