ਫੂਡ ਡਰਾਈਵ ਸੇਵਾਵਾਂ ਲਈ ਸੁਪਰੀਮ ਸਿੱਖ ਸੁਸਾਇਟੀ ਦੇ ਵਲੰਟੀਅਰ ਸਨਮਾਨਿਤ

ਆਕਲੈਂਡ- ਸੁਪਰੀਮ ਸਿੱਖ ਸੁਸਾਇਟੀ ਹਮੇਸ਼ਾ ਭਲਾਈ ਵਾਲੇ ਕੰਮਾਂ ਲਈ ਜਾਣੀ ਜਾਂਦੀ ਹੈ। ਆਕਲੈਂਡ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਲੋਕਾਂ ਨੂੰ (ਸਿੱਖ ਫੂਡ ਡਰਾਈਵ) ਦਾ ਆਯੋਜਨ ਕੀਤਾ ਗਿਆ ਸੀ। ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਗਈ। ਪਾਪਾਟੋਏਟੋਏ ਅਤੇ ਓਟਾਰਾ ਲੋਕਲ ਬੋਰਡ ਵੱਲੋਂ ਪ੍ਰੋਗਰਾਮ ਵਿੱਚ ਸੁਪਰੀਮ ਸਿੱਖ ਸੁਸਾਇਟੀ ਦੇ 4 ਵਲੰਟੀਅਰਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਨਿਭਾੲਈ ‘ਸਿੱਖ ਫੂਡ ਡਰਾਈਵ’ ਦੀਆਂ ਬੇਮਿਸਾਲ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਹਾਸਿਲ ਕਰਨ ਵਾਲੇ ਸ਼ਲਾਘਾਯੋਗ ਵਲੰਟੀਅਰਾਂ ਵਿੱਚ ਜੁਗਰਾਜ ਸਿੰਘ ਮਾਨ, ਹਰਪ੍ਰੀਤ ਸਿੰਘ, ਬਲਕਾਰ ਸਿੰਘ,ਪਰਮਬੀਰ ਸਿੰਘ ਸ਼ਾਮਿਲ ਹਨ।

ਸੁਪਰੀਮ ਸਿੱਖ ਸੁਸਾਇਟੀ ਨੇ ਮਹਾਂਮਾਰੀ ਕਾਰਨ ਚੁਣੌਤੀਆਂ ਨਾਲ ਲੜ ਰਹੇ ਲੋਕਾਂ ਨੂੰ 400,000 ਤੋਂ ਵੱਧ ਫੂਡ ਪਾਰਸਲ ਵੰਡੇ ਹਨ। ਵਲੰਟੀਅਰਾਂ ਨੂੰ ਦਿੱਤਾ ਗਿਆ ਸਨਮਾਨ ਅਤੇ ਪ੍ਰਸ਼ੰਸਾ ਨਾ ਸਿਰਫ਼ ਉਨ੍ਹਾਂ ਦੇ ਵਿਅਕਤੀਗਤ ਯਤਨਾਂ ਨੂੰ ਉਜਾਗਰ ਕਰਦੀ ਹੈ ਬਲਕਿ ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਦੀ ਸਮੂਹਿਰ ਭਾਵਨਾ ਨੂੰ ਵੀ ਦਰਸਾਉਂਦੀ ਹੈ। ਕਿਉਂਕਿ ਸੁਪਰੀਮ ਸਿੱਖ ਸੁਸਾਇਟੀ ਆਪਣੇ ਮਾਨਵਤਾਵਾਦੀ ਯਤਨਾਂ ਨੂੰ ਹਮੇਸ਼ਾ ਹੀ ਜਾਰੀ ਰੱਖਦੀ ਹੈ ਅਤੇ ਇਹ ਨਿਸ਼ਚਿਤ ਕਰਦੀ ਹੈ ਕਿ ਸੁਸਾਇਟੀ ਸਮਾਜ ਦੀ ਬਿਹਤਰੀ ਲਈ ਸੁਸਾਇਟੀ ਦੀ ਵਚਨਬੱਧਤਾ ਦੂਜਿਆਂ ਲਈ ਇੱਕ ਪ੍ਰੇਰਣਾਸ੍ਰੋਤ ਵਜੋਂ ਕੰਮ ਕਰਦੀ ਹੈ।

Add a Comment

Your email address will not be published. Required fields are marked *