ਰਾਹੁਲ ਗਾਂਧੀ ਦੇ ਹਵਾਈ ਜਹਾਜ਼ ਨੂੰ ਵਾਰਾਨਸੀ ਵਿੱਚ ਉਤਰਨ ਨਹੀਂ ਦਿੱਤਾ ਗਿਆ: ਕਾਂਗਰਸ

ਵਾਰਾਨਸੀ, 14 ਫਰਵਰੀ-: ਕਾਂਗਰਸ ਨੇ ਅੱਜ ਦਾਅਵਾ ਕੀਤਾ ਹੈ ਕਿ ਪਾਰਟੀ ਆਗੂ ਰਾਹੁਲ ਗਾਂਧੀ ਦੇ ਹਵਾਈ ਜਹਾਜ਼ ਨੂੰ ਸੋਮਵਾਰ ਦੇਰ ਰਾਤ ਇਥੋਂ ਦੇ ਹਵਾਈ ਅੱਡੇ ’ਤੇ ਉਤਰਨ ਲਈ ਪ੍ਰਵਾਨਗੀ ਨਹੀਂ ਦਿੱਤੀ ਗਈ। 

ਇਸੇ ਦੌਰਾਨ ਹਵਾਈ ਅੱਡਾ ਅਥਾਰਿਟੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਸੀਨੀਅਰ ਕਾਂਗਰਸੀ ਆਗੂ ਅਜੈ ਰਾੲੇ ਨੇ ਕਿਹਾ ਕਿ ਸ੍ਰੀ ਗਾਂਧੀ ਜਦੋਂ ਕੇਰਲ ਦੇ ਵਾਇਨਾਡ ਤੋਂ ਪਰਤ ਰਹੇ ਸਨ ਤਾਂ ਉਨ੍ਹਾਂ ਦੇ ਹਵਾਈ ਜਹਾਜ਼ ਨੇ ਵਾਰਾਨਸੀ ਦੇ ਬਾਬਤ ਹਵਾਈ ਅੱਡੇ ’ਤੇ ਉਤਰਨਾ ਸੀ। ਉਨ੍ਹਾਂ ਕਿਹਾ ਕਿ ਰਾਹੁਲ ਦੇ ਸਵਾਗਤ ਲਈ ਉਹ ਹੋਰਨਾਂ ਕਾਂਗਰਸੀ ਆਗੂਆਂ ਨਾਲ ਹਵਾਈ ਅੱਡੇ ’ਤੇ ਮੌਜੂਦ ਸਨ ਪਰ ਆਖ਼ਰੀ ਮਿੰਟਾਂ ’ਤੇ ਜਹਾਜ਼ ਨੂੰ ਉਤਰਨ ਨਹੀਂ ਦਿੱਤਾ ਗਿਆ। ਇਸ ਮਗਰੋਂ ਰਾਹੁਲ ਗਾਂਧੀ ਕੌਮੀ ਰਾਜਧਾਨੀ ਦਿੱਲੀ ਪਰਤ ਗਏ। ਇਸੇ ਦੌਰਾਨ ਵਾਰਾਨਸੀ ਹਵਾਈ ਅੱਡੇ ਦੇ ਡਾਇਰੈਕਟਰ ਆਰਿਆਮਾ ਸਾਨਿਆਲ ਨੇ ਇਸ ਦੋਸ਼ ਨੂੰ ਨਕਾਰ ਦਿੱਤਾ ਕਿ ਰਾਹੁਲ ਦੇ ਜਹਾਜ਼ ਨੂੰ ਉਤਰਨ ਲਈ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਏਅਰ ਟਰੈਫਿਕ ਕੰਟਰੋਲਰ ਨੂੰ ਸੂਚਿਤ ਕੀਤਾ ਗਿਆ ਸੀ ਕਿ ਜਹਾਜ਼ ਨੂੰ ਵਾਰਾਨਸੀ ਹਵਾਈ ਅੱਡੇ ’ਤੇ ਉਤਾਰਨ ਦੀ ਯੋਜਨਾ ਰੱਦ ਕਰ ਦਿੱਤੀ ਗਈ ਹੈ। ਅਜੈ ਰਾੲੇ ਅਨੁਸਾਰ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਪ੍ਰਯਾਗਰਾਜ ਵਿੱਚ ਕਮਲਾ ਨਹਿਰੂ ਯਾਦਗਾਰੀ ਹਸਪਤਾਲ ਦੇ ਸਮਾਗਮ ਵਿੱਚ ਸ਼ਾਮਲ ਹੋਣਾ ਸੀ।

Add a Comment

Your email address will not be published. Required fields are marked *