ਬਿਹਾਰ ‘ਚ ਵਾਪਰਿਆ ਵੱਡਾ ਹਾਦਸਾ, ਦੁਰਗਾ ਪੂਜਾ ਪੰਡਾਲ ‘ਚ ਮਚੀ ਭਾਜੜ

ਬਿਹਾਰ ਦੇ ਗੋਪਾਲਗੰਜ ਤੋਂ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੁਰਗਾ ਪੂਜਾ ਪੰਡਾਲ ‘ਚ ਮਚੀ ਭਾਜੜ ‘ਚ 3 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ‘ਚ 2 ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ ਹੈ। ਨਾਲ ਹੀ ਭਗਦੜ ਵਿੱਚ ਇਕ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਦਰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਨਗਰ ਥਾਣਾ ਖੇਤਰ ਦੇ ਰੇਲਵੇ ਸਟੇਸ਼ਨ ਰੋਡ ‘ਤੇ ਸਥਿਤ ਰਾਜਾ ਦਲ ਪੂਜਾ ਪੰਡਾਲ ਨੇੜੇ ਵਾਪਰਿਆ, ਜਿੱਥੇ ਜ਼ਿਆਦਾ ਭੀੜ ਕਾਰਨ ਅਚਾਨਕ ਭਗਦੜ ਮਚ ਗਈ। ਭਗਦੜ ਵਿੱਚ 2 ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ। ਮਰਨ ਵਾਲੇ ਬੱਚੇ ਦੀ ਉਮਰ 5 ਸਾਲ ਦੱਸੀ ਜਾ ਰਹੀ ਹੈ। ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਦਰ ਹਸਪਤਾਲ ਲਿਆਂਦਾ ਗਿਆ ਹੈ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਦੱਸ ਦੇਈਏ ਕਿ ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਕਈ ਥਾਵਾਂ ‘ਤੇ ਮਾਤਾ ਦੇ ਦਰਬਾਰ ਸਜਾਏ ਜਾਂਦੇ ਹਨ। ਸ਼ਰਧਾਲੂ ਸਵੇਰ-ਸ਼ਾਮ ਆਰਤੀ ਵਿੱਚ ਸ਼ਾਮਲ ਹੋ ਕੇ ਦੇਵੀ ਮਾਂ ਦਾ ਆਸ਼ੀਰਵਾਦ ਲੈ ਰਹੇ ਹਨ ਅਤੇ ਆਪਣੇ ਪਰਿਵਾਰਾਂ ‘ਤੇ ਦੇਵੀ ਮਾਂ ਦੀ ਕਿਰਪਾ ਦੀ ਅਰਦਾਸ ਕਰ ਰਹੇ ਹਨ। ਹਾਲਾਂਕਿ, ਸੋਮਵਾਰ ਸ਼ਾਮ ਗੋਪਾਲਗੰਜ ਦੇ ਦੁਰਗਾ ਪੂਜਾ ਪੰਡਾਲ ‘ਚ ਖੁਸ਼ੀ ਦੀ ਬਜਾਏ ਸੋਗ ਦਾ ਮਾਹੌਲ ਬਣ ਗਿਆ। ਗੋਪਾਲਗੰਜ ਦੇ ਰਾਜਾ ਦਲ ਪੰਡਾਲ ‘ਚ ਮੇਲਾ ਦੇਖਣ ਵਾਲਿਆਂ ਦੀ ਵੱਡੀ ਭੀੜ ਕਾਰਨ ਭਾਜੜ ਮਚ ਗਈ।

Add a Comment

Your email address will not be published. Required fields are marked *