ਯੋਜਨਾ ਆਸਟਰੇਲੀਅਨ ਬੱਲੇਬਾਜ਼ਾਂ ਨੂੰ ਡਰਾਈਵ ਸ਼ਾਟ ਖੇਡਣ ਲਈ ਮਜਬੂਰ ਕਰਨ ਦੀ ਸੀ : ਅਸ਼ਵਿਨ

ਨਾਗਪੁਰ – ਭਾਰਤ ਦੇ ਮੁੱਖ ਸਪਿਨਰ ਆਰ. ਅਸ਼ਵਿਨ ਨੇ ਕਿਹਾ ਕਿ ਨਾਗਪੁਰ ਦੀ ਹੌਲੀ ਪਿੱਚ ’ਤੇ ਆਸਟਰੇਲੀਅਨ ਬੱਲੇਬਾਜ਼ਾਂ ਨੂੰ ਡਰਾਈਵ ਸ਼ਾਟਾਂ ਖੇਡ ਕੇ ਗਲਤੀਆਂ ਕਰਨ ਲਈ ਮਜਬੂਰ ਕਰਨ ਦੀ ਉਸਦੀ ਯੋਜਨਾ ਕਾਰਗਾਰ ਰਹੀ, ਜਿਸ ਵਿਚ ਘਰੇਲੂ ਟੀਮ ਨੇ ਇੱਥੇ ਪਹਿਲੇ ਟੈਸਟ ਵਿਚ ਪਾਰੀ ਅਤੇ 132 ਦੌੜਾਂ ਨਾਲ ਜਿੱਤ ਹਾਸਲ ਕੀਤੀ। ਅਸ਼ਵਿਨ (79 ਦੌੜਾਂ ਦੇ ਕੇ 8 ਵਿਕਟ) ਨੇ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ, ਜਿਸ ਵਿਚ ਸ਼ਨੀਵਾਰ ਨੂੰ ਤੀਜੇ ਦਿਨ ਆਸਟਰੇਲੀਆ ਦੀ ਦੂਜੀ ਪਾਰੀ ਵਿੱਚ 5 ਵਿਕਟਾਂ ਸ਼ਾਮਲ ਰਹੀਆਂ।

ਅਸ਼ਵਿਨ ਨੇ ਮੈਚ ਦੇ ਬਾਅਦ ਕਿਹਾ,‘‘ਵਿਕਟ ਕਾਫ਼ੀ ਹੌਲੀ ਸੀ। ਮੈਂ ਪੂਰੇ ਟੈਸਟ ਦੌਰਾਨ ਇਹ ਕਹਿੰਦਾ ਰਿਹਾ ਹਾਂ। ਇਹ ਉਸ ਤਰ੍ਹਾਂ ਦੀਆਂ ਪਿੱਚਾਂ ਵਿਚੋਂ ਇਕ ਨਹੀਂ ਸੀ, ਜਿੱਥੇ ਗੇਂਦ ਦਸਤਾਨਿਆਂ ਵਿਚੋਂ ਹੋ ਕੇ ਜਾਂਦੀ। ਤੁਹਾਨੂੰ ਇਸ ਵਿਕਟ ’ਤੇ ਬੱਲੇਬਾਜ਼ਾਂ ਨੂੰ ਡਰਾਈਵ ਸ਼ਾਟ ਖੇਡਣ ਲਈ ਉਕਸਾਉਣ ਦੀ ਲੋੜ ਸੀ। ਇਸ ਲਈ ਮੈਂ ਸੋਚਿਆ ਕਿ ਆਸਟਰੇਲੀਅਨ ਬੱਲੇਬਾਜ਼ਾਂ ਨੂੰ ਇਕ ਜਾਂ ਦੋ ਗੇਂਦਾਂ ਡਰਾਈਵ ਖੇਡਣ ਵਾਲੀਆਂ ਸੁੱਟਾਂ, ਉਨ੍ਹਾਂ ਨੂੰ ਸ਼ਾਟਾਂ ਖੇਡਣ ਲਈ ਉਕਸਾਵਾਂ।’’

Add a Comment

Your email address will not be published. Required fields are marked *