ਐਰਿਕ ਵਰਗਨੇ ਨੇ ਜਿੱਤੀ ਹੈਦਰਾਬਾਦ ਇਲੈਕਟ੍ਰਿਕ ਰੇਸ

ਹੈਦਰਾਬਾਦ – ਡੀ. ਐੱਸ. ਪੇਂਸਕੇ ਦੇ ਤਜ਼ਰਬੇਕਾਰ ਡਰਾਈਵਰ ਜੀਨ ਐਰਿਕ ਵਰਗਨੇ ਨੇ ਸ਼ਨੀਵਾਰ ਨੂੰ ਇੱਥੇ ਹੈਦਰਾਬਾਦ ਈ.ਪ੍ਰੀ. ਵਿਚ ਜਿੱਤ ਹਾਸਲ ਕੀਤੀ। ਇਸ ਫਾਰਮੂਲਾ ਈ-ਰੇਸ ਨਾਲ ਭਾਰਤ ਵਿਚ ਚੋਟੀ-ਪੱਧਰੀ ਮੋਟਰਸਪੋਰਟ ਮੁਕਾਬਲੇ ਦੀ ਸਫਲਤਾਪੂਰਵਕ ਵਾਪਸੀ ਹੋਈ ਹੈ। ਇਸ 33 ਲੈਪ ਦੀ ਇਲੈਕਟ੍ਰਿਕ ਰੇਸ ਵਿਚ ਵਰਗਨੇ ਨੂੰ ਐਨਵਿਸਨ ਰੇਸਿੰਗ ਦੇ ਨਿਕ ਕੈਸਿਡੀ ਤੋਂ ਸਖ਼ਤ ਚੁਣੌਤੀ ਮਿਲੀ ਪਰ ਉਹ ਆਖਿਰ ਵਿਚ ਉਸ ਨੂੰ ਪਿੱਛੇ ਛੱਡਣ ਵਿਚ ਸਫ਼ਲ ਰਿਹਾ।

ਪੋਰਸ਼ ਦੇ ਐਂਟੋਨੀਓ ਫੇਲਿਕਸ ਦਿ ਕੋਸਟਾ ਨੇ ਤੀਜਾ ਸਥਾਨ ਹਾਸਲ ਕੀਤਾ। ਉਸ ਨੂੰ ਸੇਬੇਸਟੀਅਨ ਬਈਮੀ ’ਤੇ ਲੱਗੇ 17 ਸੈਕੰਡ ਦੇ ਜੁਰਮਾਨੇ ਦਾ ਫਾਇਦਾ ਮਿਲਿਆ। ਆਪਣੀ ਪਹਿਲੀ ਘਰੇਲੂ ਰੇਸਿੰਗ ਵਿਚ ਹਿੱਸਾ ਲੈ ਰਹੀ ਮਹਿੰਦਰਾ ਰੇਸਿੰਗ ਨੂੰ ਓਲੀਵਰ ਰੋਲੈਂਡ ਨੇ ਇਕ ਅੰਕ ਦਿਵਾਇਆ। ਉਹ 10ਵੇਂ ਸਥਾਨ ’ਤੇ ਰਿਹਾ।

ਜਿੱਤ ਤੋਂ ਬਾਅਦ ਵਰਗਨੇ ਨੇ ਕਿਹਾ, ‘ਮੈਂ ਆਪਣੀ ਟੀਮ ਲਈ ਬਹੁਤ ਖੁਸ਼ ਹਾਂ। ਇਹ ਰੇਸ ਬਹੁਤ ਮੁਸ਼ਕਲ ਸੀ। ਮੈਨੂੰ ਆਪਣੀ ਟੀਮ ‘ਤੇ ਮਾਣ ਹੈ ਜਿਸ ਨੇ ਹਾਰ ਨਹੀਂ ਮੰਨੀ। ਸਾਡੇ ਕੋਲ ਇੱਕ ਚੰਗੀ ਕਾਰ ਹੈ। ਇਹ ਫਿਲਹਾਲ ਸ਼ਾਇਦ ਸਭ ਤੋਂ ਵਧੀਆ ਨਹੀਂ ਹੈ ਪਰ ਅਸੀਂ ਇਸ ਵਾਰ ਹੋਰ ਕੰਮ ਕਰਾਂਗੇ।’

Add a Comment

Your email address will not be published. Required fields are marked *