ਪੁਲਸ ਨੂੰ ਵੱਡੀ ਸਫ਼ਲਤਾ, ਕਤਲ ਦਾ ਮੁਕੱਦਮਾ ਦਰਜ ਹੋਣ ’ਤੇ 4 ਦੋਸ਼ੀ 48 ਘੰਟਿਆਂ ’ਚ ਗ੍ਰਿਫ਼ਤਾਰ

ਸੰਗਰੂਰ-ਕਤਲ ਦੇ ਮੁਕੱਦਮੇ ’ਚ 4 ਦੋਸ਼ੀ 48 ਘੰਟਿਆਂ ’ਚ ਗ੍ਰਿਫ਼ਤਾਰ ਕੀਤੇ ਗਏ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਗਰੂਰ ਸੁਰਿੰਦਰ ਲਾਂਬਾ ਨੇ ਪ੍ਰੈੱਸ ਨੂੰ ਦੱਸਿਆ ਕਿ ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਛਾਜਲੀ ਵਿਖੇ ਕਤਲ ਦੇ ਮੁਕੱਦਮੇ ’ਚ 4 ਦੋਸ਼ੀਆਂ 48 ਘੰਟਿਆਂ ’ਚ ਗ੍ਰਿਫ਼ਤਾਰ ਗਿਆ। ਉਨ੍ਹਾਂ ਦੱਸਿਆ ਕਿ ਮਿਤੀ 8 ਫਰਵਰੀ 2023 ਨੂੰ ਜਸਵੀਰ ਕੌਰ ਪਤਨੀ ਬੂਟਾ ਸਿੰਘ ਵਾਸੀ ਨੰਗਲਾ ਥਾਣਾ ਲਹਿਰਾ ਨੇ ਥਾਣਾ ਛਾਜਲੀ ਵਿਖੇ ਇਤਲਾਹ ਦਿੱਤੀ ਕਿ ਮਿਤੀ  7 ਫਰਵਰੀ 2023 ਨੂੰ ਉਸ ਦਾ ਪਤੀ ਬੂਟਾ ਸਿੰਘ (ਮ੍ਰਿਤਕ), ਰਾਮਕਰਨ ਸਿੰਘ ਅਤੇ ਦਮਨਜੀਤ ਸਿੰਘ ਬੱਕਰੀਆਂ ਚਰਾਉਣ ਲਈ ਸੂਲਰ ਘਰਾਟ ਵਾਲੀ ਨਹਿਰ ਦੇ ਕਿਨਾਰੇ ਗਏ ਸੀ, ਜਿੱਥੇ ਉਨ੍ਹਾਂ ਦੀ ਇਕ ਬੱਕਰੀ ਗੁੰਮ ਹੋ ਗਈ।

ਜੋ ਬੱਕਰੀ ਦੀ ਭਾਲ ’ਚ ਮੱਘਰ ਸਿੰਘ ਵਾਸੀ ਮੌੜਾਂ ਦੇ ਘਰ ਚਲੇ ਗਏ ਕਿਉਂਕਿ ਮੱਘਰ ਸਿੰਘ ਕੋਲ ਵੀ ਬੱਕਰੀਆਂ ਹਨ ਤਾਂ ਮੱਘਰ ਸਿੰਘ ਵਗੈਰਾ ਨੇ ਬੂਟਾ ਸਿੰਘ ਵਗੈਰਾ ’ਤੇ ਹਮਲੇ ਕਰ ਦਿੱਤਾ, ਜਿਥੋਂ ਬੂਟਾ ਸਿੰਘ ਵਗੈਰਾ ਮੌਕੇ ਤੋਂ ਭੱਜ ਗਏ ਤਾਂ ਉਕਤ ਦੋਸ਼ੀਆਂ ਨੇ ਬੂਟਾ ਸਿੰਘ ਤੇ ਦਮਨਪ੍ਰੀਤ ਸਿੰਘ ਨੂੰ ਘੇਰ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਜ਼ੈੱਨ ਗੱਡੀ ’ਚ ਪਾ ਕੇ ਬੰਦੀ ਬਣਾ ਕੇ ਲੈ ਗਏ। ਜਿਸ ਤੋਂ ਬਾਅਦ ਬੂਟਾ ਸਿੰਘ ਅਤੇ ਦਮਨਜੀਤ ਸਿੰਘ ਨੂੰ ਸਿਵਲ ਹਸਪਤਾਲ ਸੁਨਾਮ ਦਾਖ਼ਲ ਕਰਵਾਇਆ। ਜਿਥੋਂ ਇਲਾਜ ਲਈ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਸੀ। ਇਲਾਜ ਦੌਰਾਨ ਮੁੱਦਈ ਮੁਕੱਦਮਾ ਦੇ ਪਤੀ ਬੂਟਾ ਸਿੰਘ ਦੀ ਮੌਤ ਹੋ ਗਈ। ਜਿਸ ਦੇ ਆਧਾਰ ’ਤੇ ਮੁਕੱਦਮਾ ਥਾਣਾ ਛਾਜਲੀ ਬਰਖਿਲ਼ਾਫ਼ ਮੱਘਰ ਸਿੰਘ, ਸਰਬਜੀਤ ਸਿੰਘ ਵਾਸੀਆਨ ਮੌੜਾਂ, ਗੁਰਪ੍ਰੀਤ ਸਿੰਘ ਵਾਸੀ ਬਘਰੌਲ, ਗੁਰਦਾਸ ਸਿੰਘ ਵਾਸੀ ਸੇਰੋਂ ਅਤੇ ਦੋ ਨਾਮਾਲੂਮ ਵਿਅਕਤੀਆਂ ਨੂੰ ਦਰਜ ਰਜਿਸਟਰ ਕਰ ਕੇ ਤਫ਼ਤੀਸ਼ ਮੁੱਖ ਅਫਸਰ ਥਾਣਾ ਛਾਜਲੀ ਵੱਲੋਂ ਅਮਲ ’ਚ ਲਿਆਂਦੀ ਗਈ। ਤਫ਼ਤੀਸ਼ ਦੌਰਾਨ ਦੋਸ਼ੀਆਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕੀਤਾ ਗਿਆ।

Add a Comment

Your email address will not be published. Required fields are marked *