ਬੋਹਰਾ ਭਾਈਚਾਰੇ ਦੇ ਸਮਾਗਮ ‘ਚ ਪੁੱਜੇ ਨਰਿੰਦਰ ਮੋਦੀ, ਕਿਹਾ, “ਮੈਂ ਇੱਥੇ PM ਨਹੀਂ, ਪਰਿਵਾਰਕ ਮੈਂਬਰ ਵਜੋਂ ਆਇਆ ਹਾਂ”

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਾਊਦੀ ਬੋਹਰਾ ਭਾਈਚਾਰੇ ਦੀ ਮੁੱਖ ਵਿਦਿਅਕ ਸੰਸਥਾ ਅਲਜ਼ਾਮੀਆ-ਤੁਸ-ਸੈਫੀਯਾਹ ਅਰਬੀ ਅਕਾਦਮੀ ਦੇ ਮੁੰਬਈ ਕੈਂਪਸ ਦਾ ਉਦਘਾਟਨ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਉਹ ਉਦਘਾਟਨ ਸਮਾਗਮ ਵਿਚ ਇਕ ਪਰਿਵਾਰਕ ਮੈਂਬਰ ਵਜੋਂ ਸ਼ਾਮਲ ਹੋ ਰਹੇ ਹਨ ਨਾ ਕਿ ਪ੍ਰਧਾਨ ਮੰਤਰੀ ਵਜੋਂ। 

ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਕਿਹਾ ਕਿ ਉਹ ਚਾਰ ਪੀੜ੍ਹੀਆਂ ਤੋਂ ਦਾਊਦੀ ਬੋਹਰਾ ਭਾਈਚਾਰੇ ਨਾਲ ਜੁੜੇ ਹੋਏ ਹਨ। ਪੀ.ਐੱਮ. ਮੋਦੀ ਨੇ ਕਿਹਾ, – “ਤੁਹਾਡੇ ਕੋਲ ਆਉਣਾ ਇਕ ਪਰਿਵਾਰ ਵਿਚ ਆਉਣ ਜਿਹਾ ਲਗਦਾ ਹੈ। ਮੈਂ ਅੱਜ ਤੁਹਾਡੀ ਵੀਡੀਓ ਦੇਖੀ। ਮੈਨੂੰ ਇਕ ਸ਼ਿਕਾਇਤ ਹੈ ਕਿ ਤੁਸੀਂ ਵਾਰ-ਵਾਰ ਮੈਨੂੰ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਕਿਹਾ। ਮੈਂ ਤੁਹਾਡੇ ਪਰਿਵਾਰ ਦਾ ਮੈਂਬਰ ਹਾਂ, ਨਾ ਮੈਂ ਮੁੱਖ ਮੰਤਰੀ ਹਾਂ ਤੇ ਨਾਂ ਪ੍ਰਧਾਨ ਮੰਤਰੀ। ਮੈਂ ਆਪਣੇ ਆਪ ਨੂੰ ਕਰਮਾਂ ਵਾਲਾ ਮੰਨਦਾ ਹਾਂ ਕਿ ਮੇਰੇ ਕੋਲ ਕੁੱਝ ਅਜਿਹਾ ਹੈ ਜੋ ਬਹੁਤ ਘੱਟ ਲੋਕਾਂ ਕੋਲ ਹੈ। ਮੈਂ 4 ਪੀੜ੍ਹੀਆਂ ਤੋਂ ਇਸ ਪਰਿਵਾਰ ਨਾਲ ਜੁੜਿਆ ਹੋਇਆ ਹਾਂ। ਸਾਰੀਆਂ 4 ਪੀੜ੍ਹੀਆਂ ਮੇਰੇ ਘਰ ਆਈਆਂ ਹਨ।”

ਪੀ.ਐੱਮ. ਮੋਦੀ ਨੇ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਅੱਗੇ ਕਿਹਾ ਕਿ ਇਹ ਹਮੇਸ਼ਾ ਵਿਕਾਸ ਦੀ ਕਸਵੱਟੀ ‘ਤੇ ਖਰਾ ਉਤਰਿਆ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਅਲਜ਼ਾਮੀ-ਤੁਸ-ਸੈਫੀਆਹ ਦਾ ਖੁਲ੍ਹਣਾ ਬਦਲਦੇ ਸਮੇਂ ਦੇ ਨਾਲ ਵਿਕਾਸ ਦਾ ਪ੍ਰਤੀਕ ਹੈ। ਦਾਊਦੀ ਬੋਹਰਾ ਭਾਈਚਾਰਾ ਸਮੇਂ ਦੇ ਨਾਲ ਲਗਾਤਾਰ ਅੱਗੇ ਵਧਿਆ ਹੈ। ਜਦ ਉਪਰਾਲਿਆਂ ਦੇ ਪਿੱਛੇ ਨੀਅਤ ਚੰਗੀ ਹੁੰਦੀ ਹੈ ਤਾਂ ਸਿੱਟੇ ਚੰਗੇ ਹੀ ਨਿਕਲਦੇ ਹਨ। ਅਲਜ਼ਾਮੀਆ-ਤੁਸ-ਸੈਫੀਯਾਹ ਇਸ ਦਾ ਇਕ ਉਦਾਹਰਨ ਹੈ।

Add a Comment

Your email address will not be published. Required fields are marked *