ਤਿਲੰਗਾਨਾ ’ਚ ਭਲਕੇ ਇਕੱਠ ਨੂੰ ਸੰਬੋਧਨ ਕਰਨਗੇ ਰਾਹੁਲ

ਹੈਦਰਾਬਾਦ, 5 ਨਵੰਬਰ-: ਕਾਂਗਰਸ ਆਗੂ ਰਾਹੁਲ ਗਾਂਧੀ 7 ਨਵੰਬਰ ਨੂੰ ਇੱਥੋਂ ਨੇੜਲੇ ਜੁੱਕਲ ਵਿਚ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ। ਇਹ ਜਨਤਕ ਇਕੱਠ ਭਾਰਤ ਜੋੜੋ ਯਾਤਰਾ ਦੇ ਮਹਾਰਾਸ਼ਟਰ ਵਿਚ ਦਾਖਲ ਹੋਣ ਤੋਂ ਪਹਿਲਾਂ ਹੋਵੇਗਾ। ਇਸੇ ਦਿਨ ਯਾਤਰਾ ਦਾ ਤਿਲੰਗਾਨਾ ਗੇੜ ਖ਼ਤਮ ਹੋ ਜਾਵੇਗਾ। ਸੂਬੇ ਵਿਚ ਯਾਤਰਾ ਦਾ ਅੱਜ 10ਵਾਂ ਦਿਨ ਸੀ। ਤਿਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰੇਵੰਤ ਰੈੱਡੀ ਸਣੇ ਕਈ ਸੀਨੀਅਰ ਆਗੂਆਂ ਨੇ ਅੱਜ ਰੈਲੀ ਵਾਲੀ ਥਾਂ ਦਾ ਦੌਰਾ ਕੀਤਾ। ਸ਼ੁੱਕਰਵਾਰ ਨੂੰ ਇਕ ਦਿਨ ਦੇ ਅਰਾਮ ਤੋਂ ਬਾਅਦ ਯਾਤਰਾ ਅੱਜ ਤਿਲੰਗਾਨਾ ਵਿਚ ਮੁੜ ਸ਼ੁਰੂ ਹੋਈ। ਇਸ ਦੌਰਾਨ ਰਾਹੁਲ ਗਾਂਧੀ ਨੇ ਪੇਡਾਪੁਰ ਵਿਚ ਇਕ ਛੋਟੇ ਇਕੱਠ ਨੂੰ ਸੰਬੋਧਨ ਕੀਤਾ। ਵਾਇਨਾਡ ਦੇ ਸੰਸਦ ਮੈਂਬਰ ਸੂਬੇ ਵਿਚ ਬੁੱਧੀਜੀਵੀਆਂ, ਵੱਖ-ਵੱਖ ਫ਼ਿਰਕਿਆਂ ਦੇ ਪ੍ਰਤੀਨਿਧੀਆਂ, ਖੇਡ ਤੇ ਸਿਨੇਮਾ ਜਗਤ ਦੀਆਂ ਹਸਤੀਆਂ ਨੂੰ ਵੀ ਮਿਲ ਰਹੇ ਹਨ।

ਮੇਦਕ: ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਸਿਰਫ਼ ਕਾਂਗਰਸ ਹੀ ਤਿਲੰਗਾਨਾ ਤੇ ਆਂਧਰਾ ਪ੍ਰਦੇਸ਼ ਰਾਜਾਂ ਵਿਚ ਭਾਜਪਾ ਨੂੰ ਟੱਕਰ ਦੇ ਸਕਦੀ ਹੈ ਕਿਉਂਕਿ ਇੱਥੋਂ ਦੀਆਂ ਖੇਤਰੀ ਪਾਰਟੀਆਂ ‘ਮੈਚ ਫਿਕਸਿੰਗ’ ਪਾਰਟੀਆਂ ਹਨ।

Add a Comment

Your email address will not be published. Required fields are marked *