ਨਿਵੇਸ਼ ਕਰਨ ਵਾਲੇ ਉਦਯੋਗਪਤੀਆਂ ਨੂੰ 1 ਦਿਨ ’ਚ NOC ਦੇਵੇਗੀ ਹਿਮਾਚਲ ਸਰਕਾਰ : ਸੁੱਖੂ

ਨਵੀਂ ਦਿੱਲੀ –ਆਰਥਿਕ ਸੁਧਾਰਾਂ ਵੱਲ ਵਧ ਰਹੀ ਸੁੱਖੂ ਸਰਕਾਰ ਐਕਸ਼ਨ ਮੋਡ ’ਤੇ ਹੈ। ਇਸੇ ਕੜੀ ਤਹਿਤ ਸਰਕਾਰ ਨੇ ਨਿੱਜੀ ਨਿਵੇਸ਼ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸਰਕਾਰ ਨੇ ਸੂਬੇ ’ਚ ਨਿਵੇਸ਼ ਕਰਨ ਵਾਲੇ ਅਜਿਹੇ ਉਦਯੋਗਪਤੀਆਂ ਦੇ ਸਾਹਮਣੇ ਸਿੱਧੇ ਤੌਰ ’ਤੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ ਹੈ, ਜਿਸ ’ਚ ਐੱਨ. ਓ. ਸੀ. ਪ੍ਰਕਿਰਿਆ ਨੂੰ 1 ਦਿਨ ਤੋਂ ਲੈ ਕੇ ਘੱਟ ਤੋਂ ਘੱਟ ਸਮੇਂ ’ਚ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ, ਜਿੱਥੇ ਉਹ ਆਪਣੇ ਪ੍ਰਾਜੈਕਟ ਲਾ ਸਕਦੇ ਹਨ।

ਇਹ ਗੱਲ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਨਵੀਂ ਦਿੱਲੀ ਵਿਖੇ ਪੰਜਾਬ ਕੇਸਰੀ/ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਸਾਲ 2025 ’ਚ ਹਰਿਆ-ਭਰਿਆ ਸੂਬਾ ਬਣਨ ਵੱਲ ਵਧ ਰਹੇ ਹਿਮਾਚਲ ਪ੍ਰਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਇਲੈਕਟ੍ਰਿਕ ਵਾਹਨਾਂ ਦੀ ਖਰੀਦ ’ਤੇ 30 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਇਸ ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਹੋਣ ਤੋਂ ਬਚੇਗਾ ਅਤੇ ਪੈਟਰੋਲ-ਡੀਜ਼ਲ ’ਤੇ ਹੋਣ ਵਾਲੇ ਖਰਚੇ ਵੀ ਘਟ ਜਾਣਗੇ।

Add a Comment

Your email address will not be published. Required fields are marked *