ਦਿੱਲੀ ਦੇ ਵਸੰਤ ਕੁੰਜ ਸਥਿਤ Ambience Mall ਦੀ ਸੀਲਿੰਗ ਡਿੱਗੀ ਹੇਠਾਂ
March 5, 2024
ਦਿੱਲੀ ਦੇ ਵਸੰਤ ਕੁੰਜ ਇਲਾਕੇ ‘ਚ ਸਥਿਤ ਐਂਬੀਐਂਸ ਮਾਲ ‘ਚ ਐਤਵਾਰ ਤੇ ਸੋਮਵਾਰ ਦੀ ਅੱਧੀ ਰਾਤ ਨੂੰ ਵੱਡਾ ਹਾਦਸਾ ਹੁੰਦੇ-ਹੁੰਦੇ ਬਚਾਅ ਹੋ ਗਿਆ, ਜਦੋਂ ਮਾਲ ਦੀ ਸੀਲਿੰਗ ਟੁੱਟ ਕੇ ਹੇਠਾਂ ਡਿਗ ਗਈ। ਇਸ ਹਾਦਸੇ ‘ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਹ ਹਾਦਸਾ ਦੇਰ ਰਾਤ ਕਰੀਬ 1 ਵਜੇ ਵਾਪਰਿਆ, ਜਦੋਂ ਮਾਲ ‘ਚ ਰਿਪੇਅਰ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਮਾਲ ਦੇ ਉੱਪਰਲੇ ਹਿੱਸੇ ‘ਚ ਸੀਲਿੰਗ ਜ਼ਰਾ ਝੁਕੀ ਹੋਈ ਸੀ। ਉਸ ਨੂੰ ਉਤਾਰਦੇ ਸਮੇਂ ਉਹ ਹੇਠਾਂ ਆ ਡਿੱਗੀ, ਜਿਸ ਕਾਰਨ ਮਾਲ ਦੇ ਉਸ ਹਿੱਸੇ ‘ਚ ਲੱਗਿਆ ਕੱਚ ਟੁੱਟ ਗਿਆ।
ਘਟਨਾ ਰਾਤ ਦੇ ਸਮੇਂ ਵਾਪਰਨ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਦੀ ਰਿਪੇਅਰ ਕਰਨ ਲਈ ਮਾਲ ਸੋਮਵਾਰ ਵੀ ਪੂਰੇ ਦਿਨ ਬੰਦ ਰਿਹਾ। ਮੰਗਲਵਾਰ ਨੂੰ ਕੰਮ ਪੂਰਾ ਹੋਣ ਤੋਂ ਬਾਅਦ ਇਸ ਨੂੰ ਦੁਬਾਰਾ ਰੋਜ਼ਾਨਾ ਵਾਂਗ ਖੋਲ੍ਹ ਦਿੱਤਾ ਜਾਵੇਗਾ।

