ਬਰੇਟਾ ਦੇ ਨੌਜਵਾਨ ਨੇ ਚਮਕਾਇਆ ਨਾਂ, ਇੰਡੀਅਨ ਏਅਰ ਲਾਈਨਜ਼ ’ਚ ਬਣਿਆ ਪਾਇਲਟ

ਬਰੇਟਾ – ਬਰੇਟਾ ਦੇ ਨੌਜਵਾਨ ਮਧੁਸੂਦਨ ਸਿੰਗਲਾ ਨੇ ਇੰਡੀਅਨ ਏਅਰ ਲਾਈਨ ਵਿਚ ਪਾਇਲਟ ਬਣ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। 1996 ਵਿਚ ਰਾਜੀਵ ਸਿੰਗਲਾ ਦੇ ਘਰ ਜੰਮੇ ਮਧੁਸੂਦਨ ਦੀ ਇਸ ਪ੍ਰਾਪਤੀ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਮਧੁਸੂਦਨ ਨੇ ਮੁੱਢਲੀ ਪੜ੍ਹਾਈ ਗਰੀਨ ਲੈਂਡ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਬੀ. ਟੈੱਕ ਦੀ ਉੱਚ ਸਿੱਖਿਆ ਇਲੈਕਟ੍ਰੋਨਿਕ ਪੀ. ਈ. ਸੀ. ਚੰਡੀਗੜ੍ਹ ਤੋਂ ਕਰਨ ਉਪਰੰਤ ਪਾਇਲਟ ਦੀ ਟ੍ਰੇਨਿੰਗ ਮੈਲਬੋਰਨ (ਆਸਟ੍ਰੇਲੀਆ) ਵਿਖੇ ਲਈ। ਇਹ ਨੌਜਵਾਨ ਇਸ ਇਲਾਕੇ ਦੇ ਰਾਜੀਵ ਸਿੰਗਲਾ ਪੁੱਤਰ ਦੀਵਾਨ ਚੰਦ ਸਿੰਗਲਾ ਬਹਾਦਰਪੁਰ ਵਾਲੇ ਪਰਿਵਾਰ ਦਾ ਪਹਿਲਾ ਨੌਜਵਾਨ ਹੈ, ਜਿਸ ਨੇ ਇਸ ਪਛੜੇ ਇਲਾਕੇ ‘ਚੋਂ ਅਜਿਹੀ ਪ੍ਰਾਪਤੀ ਹਾਸਲ ਕੀਤੀ ਹੈ।

Add a Comment

Your email address will not be published. Required fields are marked *