ਦੁਬਈ ਤੋਂ ਅੰਡਰਗਾਰਮੈਂਟਸ ’ਚ ਲੁਕੋ ਕੇ ਲਿਆ ਰਹੇ ਸੀ ਕਰੋੜਾਂ ਦਾ ਸੋਨਾ
February 8, 2023
ਨਵੀਂ ਦਿੱਲੀ : ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਏਅਰ ਕਸਟਮ ਦੀ ਟੀਮ ਨੇ ਸੋਨੇ ਦੀ ਸਮਗਲਿੰਗ ਕਰਦੇ ਦੁਬਈ ਤੋਂ ਦਿੱਲੀ ਪਹੁੰਚੇ 2 ਹਵਾਈ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਆਪਣੇ ਅੰਡਰਗਾਰਮੈਂਟਸ ਵਿੱਚ ਸੋਨੇ ਦੀ ਪੇਸਟ ਲੁਕੋ ਕੇ ਲਿਆਏ ਸਨ, ਜਿਸ ਦਾ ਭਾਰ ਲਗਭਗ 4.5 ਕਿਲੋ ਸੀ। ਬਾਅਦ ’ਚ ਇਸ ਪੇਸਟ ਵਿੱਚੋਂ 3.85 ਕਿੱਲੋ ਸ਼ੁੱਧ ਸੋਨਾ ਕੱਢਿਆ ਗਿਆ, ਜਿਸ ਦੀ ਕੀਮਤ 1.95 ਕਰੋੜ ਰੁਪਏ ਦੱਸੀ ਜਾ ਰਹੀ ਹੈ।

