ਪ੍ਰਿੰਸ ਹੈਰੀ ਦਾ ਕੁਆਰਾਪਣ ਭੰਗ ਕਰਨ ਵਾਲੀ 40 ਸਾਲਾ ਜਨਾਨੀ ਆਈ ਸਾਹਮਣੇ

ਲੰਡਨ: ਪ੍ਰਿੰਸ ਹੈਰੀ ਨੇ ਆਪਣੀ ਕਿਤਾਬ ‘ਸਪੇਅਰ’ ’ਚ ਉਨ੍ਹਾਂ ਦਾ ਕੁਆਰਾਪਣ ਭੰਗ ਕਰਨ ਵਾਲੀ ਜਿਸ ਵੱਡੀ ਉਮਰ ਦੀ ਜਨਾਨੀ ਦਾ ਜ਼ਿਕਰ ਕੀਤਾ ਹੈ, ਉਹ ਸਭ ਦੇ ਸਾਹਮਣੇ ਆ ਗਈ ਹੈ। ਖਾਨਾਂ ’ਚ ਕੰਮ ਕਰਨ ਵਾਲੀ 40 ਸਾਲਾ ਸ਼ਾਸ਼ਾ ਵਾਲਪੋਲ ਨੇ ਕਿਹਾ ਹੈ ਕਿ ਇਹ ਜੁਲਾਈ 2001 ਦੀ ਘਟਨਾ ਹੈ। ਉਹ ਉਸ ਦਾ 19ਵਾਂ ਜਨਮ ਦਿਨ ਸੀ ਅਤੇ ਪ੍ਰਿੰਸ ਹੈਰੀ ਉਦੋਂ 16 ਸਾਲ ਦੇ ਸਨ। ਹਾਲਾਂਕਿ ਕਿਤਾਬ ’ਚ ਪ੍ਰਿੰਸ ਨੇ ਖ਼ੁਦ ਨੂੰ ਉਦੋਂ 17 ਸਾਲ ਦਾ ਦੱਸਿਆ ਹੈ। 

ਸ਼ਾਸ਼ਾ, ਜੋ ਦੋ ਬੱਚਿਆਂ ਦੀ ਮਾਂ ਹੈ, ਦੇ ਹਵਾਲੇ ਨਾਲ ਡੇਲੀ ਮੇਲ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਪਹਿਲ ਪ੍ਰਿੰਸ ਨੇ ਹੀ ਕੀਤੀ ਸੀ। ਉਹ ਦੋਵੇਂ ਦੋਸਤ ਸਨ ਅਤੇ ਪ੍ਰਿੰਸ ਉਸ ਦੇ ਲਈ ਸਟਫਡ ਮਿਸ ਪਿੱਗੀ ਡੌਲ ਅਤੇ ਇਕ ਕਮੇਡੀ ਬਰਥਡੇ ਕਾਰਡ ਲੈ ਕੇ ਆਇਆ ਸੀ। ਅਸੀਂ ਦੋਵਾਂ ਨੇ ਕਾਫ਼ੀ ਪੀ ਲਈ ਸੀ। ਫਿਰ ਹੈਰੀ ਨੇ ਕਿਹਾ ਕਿ ਚਲੋ ਸਿਗਰਟ ਪੀਣ ਬਾਹਰ ਚਲਦੇ ਹਾਂ। ਫਿਰ ਉਹ ਪਿੱਛੇ ਦੇ ਇਕ ਖੇਤ ’ਚ ਚਲੇ ਗਏ। ਜਿੱਥੇ ਹੈਰੀ ਨੇ ਉਸ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ। ਇਹ ਸਭ ਦੋ ਦੋਸਤਾਂ ਵਿਚ ਅਚਾਨਕ ਹੋਇਆ।ਸ਼ਾਸ਼ਾ, ਜੋ ਦੋ ਬੱਚਿਆਂ ਦੀ ਮਾਂ ਹੈ, ਦੇ ਹਵਾਲੇ ਨਾਲ ਡੇਲੀ ਮੇਲ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਪਹਿਲ ਪ੍ਰਿੰਸ ਨੇ ਹੀ ਕੀਤੀ ਸੀ। ਉਹ ਦੋਵੇਂ ਦੋਸਤ ਸਨ ਅਤੇ ਪ੍ਰਿੰਸ ਉਸ ਦੇ ਲਈ ਸਟਫਡ ਮਿਸ ਪਿੱਗੀ ਡੌਲ ਅਤੇ ਇਕ ਕਮੇਡੀ ਬਰਥਡੇ ਕਾਰਡ ਲੈ ਕੇ ਆਇਆ ਸੀ। ਅਸੀਂ ਦੋਵਾਂ ਨੇ ਕਾਫ਼ੀ ਪੀ ਲਈ ਸੀ। ਫਿਰ ਹੈਰੀ ਨੇ ਕਿਹਾ ਕਿ ਚਲੋ ਸਿਗਰਟ ਪੀਣ ਬਾਹਰ ਚਲਦੇ ਹਾਂ। ਫਿਰ ਉਹ ਪਿੱਛੇ ਦੇ ਇਕ ਖੇਤ ’ਚ ਚਲੇ ਗਏ। ਜਿੱਥੇ ਹੈਰੀ ਨੇ ਉਸ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ। ਇਹ ਸਭ ਦੋ ਦੋਸਤਾਂ ਵਿਚ ਅਚਾਨਕ ਹੋਇਆ।

Add a Comment

Your email address will not be published. Required fields are marked *