ਅਮਰੀਕਾ ਤੋਂ ਦੁੱਖਦਾਇਕ ਖ਼ਬਰ,  ਕਾਰ ਦੀ ਟੱਕਰ ਮਗਰੋਂ ਭਾਰਤੀ ਵਿਅਕਤੀ ਦੀ ਮੌਤ

ਨਿਊਯਾਰਕ : ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਆਈ ਹੈ। ਇੱਥੇ ਇਕ ਸੁਵਿਧਾ ਸਟੋਰ ਤੋਂ ਆਪਣੇ ਬੱਚਿਆਂ ਲਈ ਇਨਸੁਲਿਨ ਅਤੇ ਪੋਕੇਮੋਨ ਕਾਰਡ ਲੈਣ ਗਏ ਤਿੰਨ ਬੱਚਿਆਂ ਦੇ ਭਾਰਤੀ ਮੂਲ ਦੇ 39 ਸਾਲਾ ਪਿਤਾ ਦੀ ਕਾਰ ਨਾਲ ਟੱਕਰ ਹੋਣ ਮਗਰੋਂ ਮੌਤ ਹੋ ਗਈ। ਪੈਨਸਿਲਵੇਨੀਆ ਵਿੱਚ ਡਾਉਫਿਨ ਕਾਉਂਟੀ ਦਾ ਵਸਨੀਕ ਪ੍ਰੀਤੇਸ਼ ਪਟੇਲ 27 ਜਨਵਰੀ ਨੂੰ ਮਸ਼ਰੂਮ ਹਿੱਲ ਰੋਡ ‘ਤੇ ਇੱਕ ਸੁਵਿਧਾ ਸਟੋਰ ਤੋਂ ਨਿਕਲਣ ਬਾਅਦ ਇੱਕ ਸੜਕ ਪਾਰ ਕਰ ਰਿਹਾ ਸੀ, ਜਦੋਂ ਉਲਟ ਦਿਸ਼ਾ ਵੱਲੋਂ ਆ ਰਹੇ ਇੱਕ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਪੁਲਸ ਨੇ ਦੱਸਿਆ ਕਿ ਪਟੇਲ ਨੂੰ ਹਰਸ਼ੇ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਮਸ਼ੀਨਾਂ ਦੁਆਰਾ ਦੋ ਦਿਨਾਂ ਤੱਕ ਜ਼ਿੰਦਾ ਰੱਖਿਆ ਗਿਆ। ਇਸ ਮਗਰੋਂ 30 ਜਨਵਰੀ ਨੂੰ ਉਸ ਦੀ ਮੌਤ ਹੋ ਗਈ। ਪੁਲਸ ਦੇ ਅਨੁਸਾਰ ਪਟੇਲ ਕ੍ਰਾਸਵਾਕ ‘ਤੇ ਨਹੀਂ ਸੀ ਅਤੇ ਨਿਗਰਾਨੀ ਫੁਟੇਜ ਦਿਖਾਉਂਦੀ ਹੈ ਕਿ ਉਸ ਸਮੇਂ ਪੂਰਬ ਵੱਲ ਟ੍ਰੈਫਿਕ ਨੂੰ ਗ੍ਰੀਨ ਸਿਗਨਲ ਦਿੱਤਾ ਗਿਆ ਸੀ। ਪੈੱਨ ਲਾਈਵ ਦੀ ਰਿਪੋਰਟ ਅਨੁਸਾਰ ਪੁਲਸ ਇਹ ਦੱਸਣ ਵਿੱਚ ਅਸਮਰੱਥ ਸੀ ਕਿ ਪਟੇਲ ਨੂੰ ਟੱਕਰ ਮਾਰਨ ਵਾਲੀ ਗੱਡੀ ਕਿੰਨੀ ਤੇਜ਼ੀ ਨਾਲ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਡਰਾਈਵਰ ਮੌਕੇ ‘ਤੇ ਹੀ ਰਿਹਾ ਅਤੇ ਚੱਲ ਰਹੀ ਜਾਂਚ ‘ਚ ਸਹਿਯੋਗ ਕਰ ਰਿਹਾ ਹੈ।

ਪਟੇਲ ਦੀ ਰਿਸ਼ਤੇਦਾਰ ਐਲਿਜ਼ਾਬੈਥ ਪਿਲੁਕਾਟਿਸ ਨੇ ਪੇਨ ਲਾਈਵ ਨੂੰ ਦੱਸਿਆ ਕਿ ਹਾਦਸੇ ਵਾਲੀ ਰਾਤ ਉਹ ਆਪਣੇ ਪੁੱਤਰਾਂ ਲਈ ਕੁਝ ਚੀਜ਼ਾਂ ਲੈਣ ਲਈ ਈ-ਬਾਈਕ ‘ਤੇ ਸਵਾਰ ਸੀ। ਪਿਲੁਕਾਇਟਿਸ ਨੇ ਕਿਹਾ ਕਿ ਪਟੇਲ ਆਪਣੇ ਸਭ ਤੋਂ ਛੋਟੇ ਬੇਟੇ ਲਈ ਇਨਸੁਲਿਨ ਲੈਣਾ ਚਾਹੁੰਦਾ ਸੀ, ਜਿਸ ਨੂੰ ਟਾਈਪ 1 ਸ਼ੂਗਰ ਹੈ।
ਪਟੇਲ ਪਰਿਵਾਰ ਨੇ ਉਸ ਦੀ ਮੌਤ ਤੋਂ ਬਾਅਦ ਪਟੇਲ ਦੇ ਗੁਰਦੇ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਪਟੇਲ ਨੇ ਡਾਉਫਿਨ ਕਾਉਂਟੀ ਵਿੱਚ ਇੱਕ ਨਵੀਂ ਨੌਕਰੀ ਸ਼ੁਰੂ ਕਰਨੀ ਸੀ, ਜਿੱਥੇ ਉਹ ਲੈਂਕੈਸਟਰ ਵਿੱਚ ਇੱਕ ਦਹਾਕੇ ਤੋਂ ਵੱਧ ਸਮਾਂ ਬਿਤਾਉਣ ਤੋਂ ਬਾਅਦ ਹਾਲ ਹੀ ਵਿੱਚ ਆਪਣੇ ਪਰਿਵਾਰ ਸਮੇਤ ਆਇਆ ਸੀ। ਕਿਉਂਕਿ ਪਟੇਲ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ, ਇਸ ਲਈ ਅੰਤਿਮ ਸੰਸਕਾਰ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਉਸਦੇ ਪਰਿਵਾਰ ਦੀ ਮਦਦ ਕਰਨ ਲਈ ਇੱਕ GoFundMe ਪੇਜ ਬਣਾਇਆ ਹੈ।

Add a Comment

Your email address will not be published. Required fields are marked *