ਧੋਨੀ ਦੇ ਲੰਬੇ ਵਾਲਾਂ ਦੇ ਫੈਨ ਸਨ ਪਰਵੇਜ਼ ਮੁਸ਼ੱਰਫ, ਵਾਲ ਨਾ ਕਟਵਾਉਣ ਦੀ ਦਿੱਤੀ ਸੀ ਸਲਾਹ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਐਤਵਾਰ ਨੂੰ ਦੁਬਈ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਅਤੇ ਮੁਸ਼ੱਰਫ ਦੀ ਮੁਲਾਕਾਤ ਬਹੁਤ ਖਾਸ ਸੀ। ਧੋਨੀ ਨਾਲ ਮੁਲਾਕਾਤ ਦੌਰਾਨ ਮੁਸ਼ੱਰਫ ਨੇ ਉਨ੍ਹਾਂ ਦੇ ਲੰਬੇ ਵਾਲਾਂ ਦੀ ਤਾਰੀਫ ਕੀਤੀ ਸੀ। ਇਹ ਕਹਾਣੀ ਇੰਨੀ ਮਸ਼ਹੂਰ ਹੋਈ ਹੈ ਕਿ ਹੁਣ ਵੀ ਇਹ ਕਿਸੇ ਨਾ ਕਿਸੇ ਮੌਕੇ ‘ਤੇ ਸਾਹਮਣੇ ਆਉਂਦੀ ਹੈ।

ਦਰਅਸਲ ਭਾਰਤੀ ਟੀਮ 2005-06 ‘ਚ ਪਾਕਿਸਤਾਨ ਦੇ ਦੌਰੇ ‘ਤੇ ਗਈ ਸੀ। ਇਸ ਦੌਰੇ ਦਾ ਤੀਜਾ ਵਨਡੇ ਮੈਚ ਲਾਹੌਰ ਦੇ ਗਦਾਫੀ ਸਟੇਡੀਅਮ ਵਿੱਚ ਖੇਡਿਆ ਗਿਆ। ਧੋਨੀ ਨੇ ਇਸ ਮੈਚ ‘ਚ 46 ਗੇਂਦਾਂ ਦਾ ਸਾਹਮਣਾ ਕਰਦੇ ਹੋਏ 72 ਦੌੜਾਂ ਬਣਾਈਆਂ। ਉਸ ਨੇ 13 ਚੌਕੇ ਲਗਾਏ ਸਨ। ਧੋਨੀ ਦੀ ਇਸ ਪਾਰੀ ਦੀ ਬਦੌਲਤ ਟੀਮ ਇੰਡੀਆ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਮੈਚ ਤੋਂ ਬਾਅਦ ਮੁਸ਼ੱਰਫ ਨੇ ਧੋਨੀ ਦੇ ਵਾਲਾਂ ਦੀ ਤਾਰੀਫ ਕੀਤੀ। ਉਸਨੇ ਕਿਹਾ ਸੀ, “ਜੇਕਰ ਤੁਸੀਂ ਮੇਰੀ ਸਲਾਹ ਮੰਨੋ, ਤਾਂ ਤੁਸੀਂ ਇਸ ਸਟਾਇਲ ਵਿੱਚ ਬਹੁਤ ਵਧੀਆ ਲੱਗਦੇ ਹੋ ਅਤੇ ਆਪਣੇ ਵਾਲ ਨਾ ਕੱਟਿਓ।”

ਦੱਸ ਦੇਈਏ ਕਿ ਪਰਵੇਜ਼ ਮੁਸ਼ੱਰਫ ਦਾ ਜਨਮ ਭਾਰਤ ਵਿੱਚ ਹੀ ਹੋਇਆ ਸੀ। ਉਨ੍ਹਾਂ ਦਾ ਪੂਰਾ ਪਰਿਵਾਰ ਦਿੱਲੀ ਵਿੱਚ ਰਹਿੰਦਾ ਸੀ। ਪਰ ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ। ਮੁਸ਼ੱਰਫ ਦੀ ਮਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਮੁਸ਼ੱਰਫ਼ ਦੇ ਪਿਤਾ ਬਰਤਾਨਵੀ ਸਰਕਾਰ ਵਿੱਚ ਉੱਚ ਅਹੁਦੇ ‘ਤੇ ਰਹੇ। ਇਸ ਕਾਰਨ ਉਨ੍ਹਾਂ ਦਾ ਪਰਿਵਾਰ ਕਾਫੀ ਖੁਸ਼ਹਾਲ ਸੀ। ਮੁਸ਼ੱਰਫ ਦੇ ਪਰਿਵਾਰ ਦੀ ਦਿੱਲੀ ਵਿੱਚ ਇੱਕ ਵੱਡੀ ਹਵੇਲੀ ਵੀ ਸੀ। 

Add a Comment

Your email address will not be published. Required fields are marked *