ਤਲਾਕ ਦੀਆਂ ਅਫਵਾਹਾਂ ਦਰਮਿਆਨ ਸ਼ੋਏਬ ਮਲਿਕ ਦੀਆਂ ਪਾਕਿ ਅਦਾਕਾਰਾ ਆਇਸ਼ਾ ਉਮਰ ਨਾਲ ਤਸਵੀਰਾਂ ਵਾਇਰਲ

ਨਵੀਂ ਦਿੱਲੀ- ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨਾਲ ਤਲਾਕ ਦੀਆਂ ਚੱਲ ਰਹੀਆਂ ਅਫਵਾਹਾਂ ਦਰਮਿਆਨ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੀਆਂ ਮਾਡਲ ਅਤੇ ਅਦਾਕਾਰਾ ਆਇਸ਼ਾ ਉਮਰ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ। ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਾਨੀਆ ਅਤੇ ਸ਼ੋਏਬ ਵਿਚਕਾਰ ਪਿਛਲੇ ਕਾਫੀ ਸਮੇਂ ਤੋਂ ਸਭ ਕੁਝ ਠੀਕ ਨਹੀਂ ਹੈ ਅਤੇ ਉਹ ਤਲਾਕ ਵੱਲ ਵਧ ਰਹੇ ਹਨ। ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸ਼ੋਏਬ ਅਤੇ ਸਾਨੀਆ ਦਾ ਵਿਆਹ ਟੁੱਟਣ ਦਾ ਕਾਰਨ ਆਇਸ਼ਾ ਉਮਰ ਹੈ।

ਸਾਨੀਆ ਅਤੇ ਸ਼ੋਏਬ ਦੇ ਵਿਆਹ ਨੂੰ 12 ਸਾਲ ਹੋ ਗਏ ਹਨ ਅਤੇ ਉਨ੍ਹਾਂ ਦਾ ਇੱਕ ਪੁੱਤਰ ਹੈ। ਦੋਵਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਚੁੱਪੀ ਬਣਾਈ ਹੋਈ ਹੈ। ਬਾਲੀਵੁੱਡ ਲਾਈਫ ਦੀ ਰਿਪੋਰਟ ਦੇ ਅਨੁਸਾਰ 6 ਗ੍ਰੈਂਡ ਸਲੈਮ ਡਬਲਜ਼ ਖਿਤਾਬ ਜੇਤੂ 35 ਸਾਲਾ ਸਾਨੀਆ ਕਥਿਤ ਤੌਰ ‘ਤੇ ਵੱਖ ਰਹਿ ਰਹੀ ਹੈ ਅਤੇ ਆਪਣੇ ਬੇਟੇ ਇਜ਼ਹਾਨ ਦਾ ਪਾਲਣ-ਪੋਸ਼ਣ ਕਰ ਰਹੀ ਹੈ।

PunjabKesari

ਜ਼ਿਕਰਯੋਗ ਹੈ ਕਿ ਮਾਡਲ ਆਇਸ਼ਾ ਅਤੇ ਸ਼ੋਏਬ ਨੇ ਲਗਭਗ ਇਕ ਸਾਲ ਪਹਿਲਾਂ ਇਕ ਫੋਟੋਸ਼ੂਟ ਲਈ ਇਕ-ਦੂਜੇ ਨਾਲ ਕੰਮ ਕੀਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਵਿਚ ਨੇੜਤਾ ਵਧ ਗਈ ਸੀ। ਬਾਅਦ ‘ਚ ਪਾਕਿਸਤਾਨੀ ਕ੍ਰਿਕਟਰ ਨੇ ਵੀ ਇਕ ਇੰਟਰਵਿਊ ਦੌਰਾਨ ਆਇਸ਼ਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦੀ ਸ਼ੂਟਿੰਗ ਦੌਰਾਨ ਕਾਫੀ ਮਦਦ ਕੀਤੀ ਸੀ ਅਤੇ ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਜਿੱਥੋਂ ਤੱਕ ਆਇਸ਼ਾ ਦਾ ਸਵਾਲ ਹੈ, ਉਹ ਇੱਕ ਪਾਕਿਸਤਾਨੀ ਅਭਿਨੇਤਰੀ ਅਤੇ ਪ੍ਰਸਿੱਧ ਯੂਟਿਊਬਰ ਹੈ। ਉਹ ਲੰਬੇ ਸਮੇਂ ਤੋਂ ਮਨੋਰੰਜਨ ਉਦਯੋਗ ਵਿੱਚ ਇੱਕ ਮਸ਼ਹੂਰ ਚਿਹਰਾ ਰਹੀ ਹੈ ਅਤੇ ਆਪਣੇ ਦੇਸ਼ ਵਿੱਚ ਸਭ ਤੋਂ ਵੱਧ ਫੈਸ਼ਨੇਬਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਰਿਪੋਰਟਾਂ ਅਨੁਸਾਰ, ਉਹ ਪਾਕਿਸਤਾਨ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ।

Add a Comment

Your email address will not be published. Required fields are marked *