ਸੰਨੀ ਲਿਓਨ ਦੇ ਫੈਸ਼ਨ ਸ਼ੋਅ ਵੈਨਿਊ ਕੋਲ ਧਮਾਕਾ

ਇੰਫਾਲ – ਇਥੇ ਇਕ ਫੈਸ਼ਨ ਸ਼ੋਅ ਵੈਨਿਊ ਕੋਲ ਸ਼ਨੀਵਾਰ ਨੂੰ ਜ਼ਬਰਦਸਤ ਧਮਾਕਾ ਹੋਇਆ। ਇਸ ਪ੍ਰੋਗਰਾਮ ’ਚ ਐਤਵਾਰ ਨੂੰ ਅਦਾਕਾਰਾ ਸੰਨੀ ਲਿਓਨ ਨੇ ਹਿੱਸਾ ਲੈਣਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਹਾਲਾਂਕਿ ਮਣੀਪੁਰ ਦੀ ਰਾਜਧਾਨੀ ਦੇ ਹੱਟਾ ਕਾਂਗਜੇਇਬੰਗ ਖ਼ੇਤਰ ’ਚ ਹੋਈ ਘਟਨਾ ’ਚ ਕੋਈ ਜ਼ਖ਼ਮੀ ਨਹੀਂ ਹੋਇਆ। ਇਹ ਧਮਾਕਾ ਸ਼ਨੀਵਾਰ ਸਵੇਰੇ ਕਰੀਬ 6.30 ਵਜੇ ਆਯੋਜਨ ਵਾਲੀ ਥਾਂ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਹੋਇਆ।

ਅਧਿਕਾਰੀ ਨੇ ਦੱਸਿਆ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਧਮਾਕੇ ’ਚ ਆਈ. ਈ. ਡੀ. ਦੀ ਵਰਤੋਂ ਕੀਤੀ ਗਈ ਜਾਂ ਗ੍ਰੇਨੇਡ ਦੀ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

Add a Comment

Your email address will not be published. Required fields are marked *