ਰਾਜਸਥਾਨ: ਭੜਕਾਊ ਤਕਰੀਰਾਂ ਕਰਨ ਦੇ ਦੋਸ਼ ਹੇਠ ਬਾਬਾ ਰਾਮਦੇਵ ਖ਼ਿਲਾਫ਼ ਕੇਸ ਦਰਜ

ਬਾੜਮੇਰ, 5 ਫਰਵਰੀ-: ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਸੰਤਾਂ ਦੀ ਇਕ ਸਭਾ ਦੌਰਾਨ ਭੜਕਾਊ ਤਕਰੀਰਾਂ ਕਰ ਕੇ ਨਫਰਤ ਵਧਾਉਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਅੱਜ ਯੋਗ ਗੁਰੂ ਬਾਬਾ ਰਾਮਦੇਵ ਖ਼ਿਲਾਫ਼ ਇਕ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ।  ਐੱਫਆਈਆਰ ਬਾੜਮੇਰ ਜ਼ਿਲ੍ਹੇ ਦੇ ਚੌਹਟਨ ਥਾਣੇ ਵਿੱਚ ਇਕ ਸਥਾਨਕ ਵਿਅਕਤੀ ਪਠਾਈ ਖਾਨ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ। ਐੱਸਐੱਚਓ ਭੂਤਾਰਾਮ ਨੇ ਦੱਸਿਆ ਕਿ ਬਾਬਾ ਰਾਮਦੇਵ ਖ਼ਿਲਾਫ਼ ਧਾਰਾ 153ਏ, 295ਏ ਅਤੇ 298 ਤਹਿਤ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਬਾੜਮੇਰ ਵਿੱਚ ਸੰਤਾਂ ਦੀ ਇਕ ਸਭਾ ਵਿੱਚ ਬਾਬਾ ਰਾਮਦੇਵ ਨੇ ਹਿੰਦੂ ਧਰਮ ਦੀ ਤੁਲਨਾ ਇਸਲਾਮ ਤੇ ਈਸਾਈ ਧਰਮ ਨਾਲ ਕਰਦੇ ਹੋਏ ਮੁਸਲਮਾਨਾਂ ’ਤੇ ਅਤਿਵਾਦ ਦਾ ਸਹਾਰਾ ਲੈਣ ਤੇ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਸੀ। 

Add a Comment

Your email address will not be published. Required fields are marked *