ਕੇਰਲ ‘ਚ ਜਬਰ-ਜ਼ਨਾਹ ਦੇ ਦੋਸ਼ ’ਚ ਥਾਣਾ ਇੰਚਾਰਜ ਗ੍ਰਿਫ਼ਤਾਰ

ਕੋਚੀ : ਕੇਰਲ ਪੁਲਸ ਨੇ ਕੋਝੀਕੋਡ ਤਟੀ ਥਾਣੇ ਦੇ ਇੰਚਾਰਜ (ਐੱਸ. ਐੱਚ. ਓ.) ਨੂੰ ਇਕ ਔਰਤ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਅਨੁਸਾਰ ਐੱਸ. ਐੱਚ. ਓ. ਸਮੇਤ ਕੁਝ ਲੋਕਾਂ ਨੇ ਕਥਿਤ ਤੌਰ ’ਤੇ ਉਸ ਨਾਲ ਸਮੂਹਿਕ ਜ਼ਬਰ-ਜਨਾਹ ਕੀਤਾ।

ਸ਼ਹਿਰ ਦੇ ਪੁਲਸ ਕਮਿਸ਼ਨਰ ਸੀ. ਐੱਚ. ਨਾਗਰਾਜੂ ਨੇ ਕਿਹਾ, “ਐੱਸ. ਐੱਚ. ਓ. ਤੋਂ ਸਾਡੀ ਟੀਮ ਪੁੱਛਗਿਛ ਕਰ ਰਹੀ ਹੈ।’’ ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਮਈ ’ਚ ਵਾਪਰੀ ਸੀ ਅਤੇ ਔਰਤ ਸ਼ਿਕਾਇਤ ਦਰਜ ਕਰਵਾਉਣ ਤੋਂ ਡਰ ਰਹੀ ਸੀ, ਕਿਉਂਕਿ ਐੱਸ. ਐੱਚ. ਓ. ਨੇ ਉਸ ਨੂੰ ਧਮਕੀ ਦਿੱਤੀ ਸੀ। ਔਰਤ ਦਾ ਪਤੀ ਜੇਲ੍ਹ ’ਚ ਹੈ।

Add a Comment

Your email address will not be published. Required fields are marked *