ਵਿਕਰਮਾਦਿੱਤਿਆ ਤੇ ਅਨੰਨਿਆ, ਨਿਖਿਲ ‘ਸਾਈਬਰ ਥ੍ਰਿਲਰ’ ਲਈ ਇਕੱਠੇ ਆਏ ਨਜ਼ਰ

ਮੁੰਬਈ – ਅਨੰਨਿਆ ਪਾਂਡੇ ਫ਼ਿਲਮ ਨਿਰਮਾਤਾ ਵਿਕਰਮਾਦਿੱਤਿਆ ਮੋਟਵਾਨੀ ਦੁਆਰਾ ਨਿਰਦੇਸ਼ਤ ਤੇ ‘ਵੀਰੇ ਦੀ ਵੈਡਿੰਗ’ ਫੇਮ ਨਿਖਿਲ ਦਿਵੇਦੀ ਦੁਆਰਾ ਨਿਰਮਿਤ ਇਕ ਸਾਈਬਰ-ਥ੍ਰਿਲਰ ਨਾਲ ਸੁਰਖੀਆਂ ’ਚ ਆਉਣ ਲਈ ਤਿਆਰ ਹੈ। ਵਿਕਰਮਾਦਿੱਤਿਆ ਮੋਟਵਾਨੀ ਦਾ ਕਹਿਣਾ ਹੈ, ‘‘ਇਹ ਆਧੁਨਿਕ ਸਮੇਂ ਦੀ ਅਪੀਲ ਦੇ ਨਾਲ ਇਕ ਥ੍ਰਿਲਰ ਹੈ ਤੇ ਸਾਡੇ ਸਮੇਂ ਲਈ ਬਹੁਤ ਢੁਕਵਾਂ ਹੈ। ਫ਼ਿਲਮ ਇਕ ‘ਸਕ੍ਰੀਨ ਲਾਈਫਰ’ ਹੈ ਤੇ ਪੂਰੀ ਤਰ੍ਹਾਂ ਨਾਲ ਸਾਡੇ ਦੁਆਰਾ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਸਕ੍ਰੀਨਾਂ-ਕੰਪਿਊਟਰ, ਫ਼ੋਨ ਤੇ ਟੀ.ਵੀ. ਰਾਹੀਂ ਦੱਸਿਆ ਜਾਵੇਗਾ।’’ 

ਅਨੰਨਿਆ ਕਹਿੰਦੀ ਹੈ, ‘ਜਦੋਂ ਵਿਕਰਮਾਦਿੱਤਿਆ ਮੋਟਵਾਨੀ ਨੇ ਇਸ ਕਹਾਣੀ ਲਈ ਮੇਰੇ ਨਾਲ ਸੰਪਰਕ ਕੀਤਾ, ਤਾਂ ਮੈਨੂੰ ਪਤਾ ਸੀ ਕਿ ਮੈਨੂੰ ਇਸ ਦਾ ਹਿੱਸਾ ਬਣਨਾ ਹੈ।’’ ਨਿਰਮਾਤਾ ਨਿਖਿਲ ਦਿਵੇਦੀ ਕਹਿੰਦੇ ਹਨ,‘‘ਜਦੋਂ ਵਿਕਰਮ ਨੇ ਮੇਰੇ ਨਾਲ ਸਕ੍ਰਿਪਟ ਸਾਂਝੀ ਕੀਤੀ, ਤਾਂ ਇਹ ਦਿਲਚਸਪ ਸਮੱਗਰੀ ’ਚੋਂ ਇਕ ਸੀ, ਜਿਸ ’ਤੇ ਮੈਂ ਪਿਛਲੇ ਸਮੇਂ ਤੋਂ ਕੰਮ ਕਰ ਰਿਹਾ ਸੀ ਤੇ ਮੈਂ ਕੁਝ ਹੀ ਘੰਟਿਆਂ ’ਚ ਇਸ ਫ਼ਿਲਮ ਨੂੰ ਬਣਾਉਣ ਦਾ ਫੈਸਲਾ ਕੀਤਾ।’’

Add a Comment

Your email address will not be published. Required fields are marked *