ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਕਲੀ ਜੋਟਾ’ ਦੁਨੀਆ ਭਰ ‘ਚ ਹੋਈ ਰਿਲੀਜ਼

ਚੰਡੀਗੜ੍ਹ – ਇਨ੍ਹੀਂ ਦਿਨੀਂ ਪੰਜਾਬੀ ਫ਼ਿਲਮ ‘ਕਲੀ ਜੋਟਾ’ ਬੇਹੱਦ ਚਰਚਾ ’ਚ ਹੈ। ‘ਕਲੀ ਜੋਟਾ’ ਫ਼ਿਲਮ ਅੱਜ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ’ਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ ‘ਚ ਹਨ। ਦੱਸ ਦੇਈਏ ਕਿ ‘ਕਲੀ ਜੋਟਾ’ ਇਕ ਸਮਾਜਿਕ ਮੁੱਦੇ ਦਾ ਡਰਾਮਾ ਹੈ, ਜੋ ਪਾਤਰਾਂ ਦੀਆਂ ਘਟਨਾਵਾਂ ਤੇ ਭਾਵਨਾਵਾਂ ਦੀ ਇਕ ਵਿਸ਼ਾਲ ਸ਼੍ਰੇਣੀ ਦੀ ਪੜਚੋਲ ਕਰਦਾ ਹੈ। ਇਹ ਪਿਆਰ ਦਾ ਇਕ ਸੁੰਦਰ ਪੋਰਟਰੇਟ ਵੀ ਹੈ ਤੇ ਸਮੇਂ ਤੇ ਉਮਰ ਤੋਂ ਪਰੇ ਸ਼ੁੱਧ ਤੇ ਨਿਰਸਵਾਰਥ ਪਿਆਰ ਦੇ ਸਮੇਂ ਬਾਰੇ ਯਾਦ ਦਿਵਾਉਂਦਾ ਹੈ। 

ਦੱਸ ਦੇਈਏ ਕਿ ‘ਕਲੀ ਜੋਟਾ’ ਇਕ ਸਮਾਜਿਕ ਮੁੱਦੇ ਦਾ ਡਰਾਮਾ ਹੈ, ਜੋ ਪਾਤਰਾਂ ਦੀਆਂ ਘਟਨਾਵਾਂ ਤੇ ਭਾਵਨਾਵਾਂ ਦੀ ਇਕ ਵਿਸ਼ਾਲ ਸ਼੍ਰੇਣੀ ਦੀ ਪੜਚੋਲ ਕਰਦਾ ਹੈ। ਇਹ ਪਿਆਰ ਦਾ ਇਕ ਸੁੰਦਰ ਪੋਰਟਰੇਟ ਵੀ ਹੈ ਤੇ ਸਮੇਂ ਤੇ ਉਮਰ ਤੋਂ ਪਰੇ ਸ਼ੁੱਧ ਤੇ ਨਿਰਸਵਾਰਥ ਪਿਆਰ ਦੇ ਸਮੇਂ ਬਾਰੇ ਯਾਦ ਦਿਵਾਉਂਦਾ ਹੈ। 

ਫ਼ਿਲਮ ਦੀ ਕਹਾਣੀ ਹਰਿੰਦਰ ਕੌਰ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ। ਫ਼ਿਲਮ ਨੀਰੂ ਬਾਜਵਾ ਐਂਟਰਟੇਨਮੈਂਟ, ਯੂ. ਐਂਡ ਆਈ ਫ਼ਿਲਮਜ਼ ਤੇ ਵੀ. ਐੱਚ. ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਹੈ, ਜਿਸ ਨੂੰ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਤੇ ਸੰਤੋਸ਼ ਸੁਭਾਸ਼ ਥੀਟੇ ਨੇ ਪ੍ਰੋਡਿਊਸ ਕੀਤਾ ਹੈ।

Add a Comment

Your email address will not be published. Required fields are marked *