ਬੰਗਲੌਰ ਤੋਂ ਸਾਈਕਲ ਚਲਾ ਸਿੱਧੂ ਦੀ ਹਵੇਲੀ ਪੁੱਜਾ ਇਹ ਸ਼ਖਸ

ਮਾਨਸਾ: ਜਿੱਥੇ ਸਿੱਧੂ ਮੂਸੇਵਾਲਾ ਦੀ ਸਮਾਧ ‘ਤੇ ਦੇਸ਼-ਵਿਦੇਸ਼ਾਂ ਤੋਂ ਸਿੱਧੂ ਦੇ ਫੈਨ ਆਉਂਦੇ ਹਨ, ਉਥੇ ਹੀ ਸਿੱਧੂ ਦੀ ਯਾਦਗਾਰ ‘ਤੇ ਬੰਗਲੌਰ ਤੋਂ ਆਇਆ ਇਹ ਸ਼ਖਸ ਸਿੱਧੂ ਦੇ ਪਿੰਡ ਮੂਸੇਵਾਲਾ ਸਥਿਤ ਉਸ ਦੀ ਹਵੇਲੀ ਪਹੁੰਚਿਆ, ਜੋ ਗਿਨੀਜ਼ ਵਰਲਡ ਰਿਕਾਰਡਜ਼ ‘ਚ ਵੀ ਆਪਣਾ ਨਾਂ ਦਰਜ ਕਰਵਾ ਚੁੱਕਾ ਹੈ। ਇਸ ਸ਼ਖਸ ਦਾ ਨਾਂ ਅਮਨਦੀਪ ਸਿੰਘ ਖਾਲਸਾ ਹੈ, ਜੋ 2008 ਤੋਂ ਲਗਾਤਾਰ ਸਾਈਕਲ ‘ਤੇ ਸਫ਼ਰ ਤੈਅ ਕਰ ਰਿਹਾ ਹੈ। ਇਸ ਨੇ ਦੇਸ਼ ਦੇ 26 ਸੂਬਿਆਂ ਦੀ ਯਾਤਰਾ ਕਰ ਲਈ ਹੈ, ਉਥੇ ਹੀ ਇਨ੍ਹਾਂ ਨੂੰ ਇਕ ਮਿਲੀਅਨ ਡਾਲਰ ਦਾ ਇਨਾਮ ਵੀ ਮਿਲ ਚੁੱਕਾ ਹੈ।

ਅਮਨਦੀਪ ਸਿੰਘ ਖਾਲਸਾ ਸਿੱਧੂ ਮੂਸੇਵਾਲਾ ਦੀ ਯਾਦਗਾਰ ‘ਤੇ ਬੰਗਲੌਰ ਤੋਂ ਸਾਈਕਲ ਚਲਾ ਕੇ ਪਹੁੰਚਿਆ ਹੈ। ਉਸ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਐੱਸਵਾਈਐੱਲ ਗੀਤ ਤੋਂ ਬਾਅਦ ਪਤਾ ਲੱਗਾ ਕਿ ਉਹ ਇਨਸਾਨ ਪੰਜਾਬ ਦੀ ਬਿਹਤਰੀ ਲਈ ਗੀਤ ਲਿਖ ਰਿਹਾ ਹੈ। ਇਸ ਕਰਕੇ ਉਹ ਸਿੱਧੂ ਦੀ ਯਾਦਗਾਰ ਪਿੰਡ ਮੂਸਾ ਪਹੁੰਚਿਆ ਹੈ।

Add a Comment

Your email address will not be published. Required fields are marked *