ਗੂਗਲ ਨੇ ਚੀਨੀ ਪ੍ਰਚਾਰ ਨਾਲ ਜੁੜੇ 50 ਹਜ਼ਾਰ ਖਾਤੇ ਕੀਤੇ ਬਲਾਕ

 ਗੂਗਲ ਨੇ ਪਿਛਲੇ ਸਾਲ ਯੂਟਿਊਬ, ਬਲਾਗਰ ਅਤੇ ਐਡਸੇਂਸ ਵਰਗੇ ਵੱਖ-ਵੱਥ ਪਲੇਟਫਾਰਮਾਂ ‘ਤੇ ਚੀਨ ਸਮਰਥਕ ਖਾਤਿਆਂ ਰਾਹੀਂ ਸਾਂਝੀ ਕੀਤੀ ਗਈ 50,000 ਤੋਂ ਜ਼ਿਆਦਾ ਸਮੱਗਰੀ ਨੂੰ ਬਲਾਕ ਕਰ ਦਿੱਤਾ ਹੈ। ਆਪਣੇ ਬਲਾਗ ਸਾਈਟ ‘ਤੇ ਗੂਗਲ ਦੇ ਥ੍ਰੇਟ ਐਨਾਲਿਸਿਸ ਗਰੁੱਪ (ਟੀ.ਏ.ਜੀ.) ਨੇ ਕਿਹਾ ਕਿ ਉਨ੍ਹਾਂ ਨੇ ਵਿਕਲਪਿਕ ਰੂਪ ਨਾਲ ‘ਸਾਮੋਫਲੈਜ ਡ੍ਰੈਗਨ’ ਅਤੇ ‘ਡ੍ਰੈਗਨਬ੍ਰਿਜ’ ਦੇ ਨਾਂ ਨਾਲ ਜਾਣੇ ਜਾਂਦੇ ਗਰੁੱਪ ਨੂੰ ਬਲਾਕ ਕਰ ਦਿੱਤਾ ਹੈ।
ਇਹ ਦੋਵੇਂ ਹੀ ਗਰੁੱਪ ਆਮ ਤੌਰ ‘ਤੇ ਚੀਨ ਸਮਰਥਕ ਸਮੱਗਰੀ ਸਾਂਝੀ ਕਰਦੇ ਹਨ ਜਿਸ ‘ਚ ਅਮਰੀਕਾ ਦੀ ਆਲੋਚਨਾ ਕੀਤੀ ਜਾਂਦੀ ਹੈ। ਟੀ.ਏ.ਜੀ. ਦਾ ਮਿਸ਼ਨ ਤਾਲਮੇਲ ਸੂਚਨਾ ਸੰਚਾਲਨ (ਆਈਓ) ਨਾਲ ਜੁੜੇ ਲੋਕਾਂ ਸਮੇਤ ਗੰਭੀਰ ਖਤਰਿਆਂ ਨੂੰ ਸਮਝਣਾ ਅਤੇ ਉਨ੍ਹਾਂ ਦਾ ਮੁਕਾਬਲਾ ਕਰਨਾ ਹੈ। ਟੀ.ਏ.ਜੀ. ਨੇ ਦੱਸਿਆ ਕਿ ਉਨ੍ਹਾਂ ਨੇ ਆਈ.ਓ. ਨੈੱਟਵਰਕ ਦੇ ਇਕ ਲੱਖ ਤੋਂ ਜ਼ਿਆਦਾ ਡ੍ਰੈਗਨਬ੍ਰਿੁਜ ਖਾਤਿਆਂ ਨੂੰ ਬੰਦ ਕਰ ਦਿੱਤਾ ਹੈ। 
ਡ੍ਰੈਗਨਬ੍ਰਿਜ ਨੇ 2022 ‘ਚ ਵੀ ਵਾਸਤਵਿਕ ਦਰਸ਼ਕਾਂ ਨਾਲ ਕੋਈ ਜੁੜਾਵ ਹਾਸਲ ਨਹੀਂ ਕੀਤਾ। ਇਸ ਲਈ ਗੂਗਲ ਨੇ ਉਨ੍ਹਾਂ ਨੂੰ ਪ੍ਰਤੀਬੰਧਿਤ ਕਰ ਦਿੱਤਾ। ਜ਼ਿਆਦਾਤਰ ਡ੍ਰੈਗਨਬ੍ਰਿਜ ਚੈਨਲਾਂ ਦੇ ਜ਼ੀਰੋ ਸਬਸਕ੍ਰਾਈਬਰ ਸਨ ਅਤੇ 80 ਫ਼ੀਸਦੀ ਤੋਂ ਜ਼ਿਆਦਾ ਵੀਡੀਓ ‘ਚੋਂ 100 ਤੋਂ ਘੱਟ ਵਿਊਜ਼ ਸਨ। ਦੁਰਲੱਭ ਮਾਮਲਿਆਂ ਨਾਲ ਜਿਥੇ ਡ੍ਰੈਗਨਬ੍ਰਿਜ ਸਮੱਗਰੀ ਨੂੰ ਟ੍ਰੈਫਿਕ ਮਿਲਿਆ, ਉਹ ਪੂਰੀ ਤਰ੍ਹਾਂ ਗੈਰ ਪ੍ਰਮਾਣਿਕ ਸੀ। ਇਹ ਟ੍ਰੈਫਿਕ ਡ੍ਰੈਗਨਬ੍ਰਿਜ ਖਾਤਿਆਂ ਤੋਂ ਆ ਰਿਹਾ ਸੀ, ਨਾ ਕਿ ਅਸਲੀ ਯੂਜ਼ਰਸ ਤੋਂ। ਗੂਗਲ ਨੇ ਕਿਹਾ ਕਿ ਬ੍ਰਾਗਰ ਇੰਗੇਜਮੈਂਟ ਮੈਟਰਿਕਸ ‘ਚ ਵੀ ਡ੍ਰੈਗਨਬ੍ਰਿਜ ਦੇ ਬਲਾਗਾਂ ਲਈ ਕੋਈ ਪ੍ਰਮਾਣਿਕ ਦਰਸ਼ਕ ਨਹੀਂ ਦਿਖੇ।

Add a Comment

Your email address will not be published. Required fields are marked *