ਚਾਚੇ ਤੇ 3 ਮੁੰਡਿਆਂ ਨੂੰ ਦਿੱਤੀ ਸੀ ਦਰਦਨਾਕ ਮੌਤ, ਅਦਾਲਤ ਨੇ ਕਾਤਲ ਨੂੰ ਸੁਣਾਈ ਹੁਣ ਮਿਸਾਲੀ ਸਜ਼ਾ

ਗੁਰਦਾਸਪੁਰ-ਖੈਬਰ ਪਖਤੂਨਖਵਾਂ ਰਾਜ ਦੇ ਸ਼ਹਿਰ ਖੈਬਰ ਦੇ ਜ਼ਿਲ੍ਹਾ ਅਤੇ ਸ਼ੈਸਨ ਜੱਜ ਨੇ ਇਕ ਵਿਅਕਤੀ ਨੂੰ ਆਪਣੇ ਚਾਚਾ ਅਤੇ ਉਸ ਦੇ ਤਿੰਨ ਮੁੰਡਿਆਂ ਦੇ ਕਤਲ ਦਾ ਦੋਸ਼ੀ ਠਹਿਰਾ ਕੇ ਫਾਂਸੀ ਦੀ ਸਜ਼ਾ ਸੁਣਾਈ। ਸੂਤਰਾਂ ਅਨੁਸਾਰ ਖੈਬਰ ਜ਼ਿਲ੍ਹੇ ਦੇ ਸ਼ਹਿਰ ਮੁਲਾਗੁਡੀ ’ਚ ਅਤਾਉਰ ਰਹਿਮਾਨ ਨੇ 25ਫਰਵਰੀ 2016 ਨੂੰ ਘਰ ’ਚ ਕੰਧ ਨੂੰ ਲੈ ਕੇ ਹੋਏ ਝਗੜੇ ਦੇ ਵਿਚ ਆਪਣੇ ਚਾਚਾ ਇਸਮਾਈਲ ਖ਼ਾਨ ਸਮੇਤ ਉਸ ਦੇ ਤਿੰਨ ਮੁੰਡੇ ਮੁਹੰਮਦ ਅਮਾਨ, ਖਲੀਲ ਅਤੇ ਰਸੀਲ ਦਾ ਕਤਲ ਕਰ ਦਿੱਤਾ ਸੀ। ਉਦੋਂ ਮਾਮਲੇ ਨੂੰ ਸੁਲਝਾਉਣ ਦੇ ਲਈ ਰਿਵਾਇਤੀ ਜਿਰਗਾ ਵੀ ਆਯੋਜਿਤ ਕੀਤਾ ਗਿਆ ਸੀ, ਜਿਸ ’ਚ ਜਿਰਗਾ ਮੁਖੀ ਨੇ ਦੋਸ਼ੀ ਨੂੰ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਸੀ।

ਇਸ ਨੂੰ ਦੋਸ਼ੀ ਨੇ ਅਸਵੀਕਾਰ ਕਰ ਦਿੱਤਾ ਸੀ। ਉਸ ਦੇ ਬਾਅਦ ਪੁਲਸ ਵੱਲੋਂ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਕੇਸ ਦੀ ਸੁਣਵਾਈ ਜ਼ਿਲ੍ਹਾ ਅਤੇ ਸ਼ੈਸਨ ਜੱਜ ਹਿਦਾਇਤਉੱਲਾ ਖ਼ਾਨ ਵੱਲੋਂ ਸ਼ੁਰ ਕੀਤੀ ਗਈ। ਜਿਸ ’ਤੇ ਜੱਜ ਨੇ ਅੱਜ ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਨੂੰ ਸੁਣਨ ਦੇ ਬਾਅਦ ਦੋਸ਼ੀ ਅਤਾਉਰ ਰਹਿਮਾਨ ਨੂੰ ਦੋਸ਼ੀ ਠਹਿਰਾਉਂਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ।  

Add a Comment

Your email address will not be published. Required fields are marked *