ਸੁਜਾਨਪੁਰ ਕਿਲੇ ‘ਚ ਲੁਕਿਆ ਅਰਬਾਂ ਦਾ ਖਜ਼ਾਨਾ, ਰਾਤ ਨੂੰ ਆਉਂਦੀਆਂ ਹਨ ਡਰਾਉਣੀਆਂ ਆਵਾਜ਼ਾਂ

ਹਮੀਰਪੁਰ: ਭਾਰਤ ‘ਚ ਬਹੁਤ ਸਾਰੇ ਅਜਿਹੇ ਕਿਲੇ ਹਨ, ਜਿਨ੍ਹਾਂ ਵਿੱਚ ਅਰਬਾਂ ਰੁਪਏ ਦੇ ਖਜ਼ਾਨੇ ਭਰੇ ਪਏ ਹਨ। ਹਾਲਾਂਕਿ ਇਨ੍ਹਾਂ ਖਜ਼ਾਨਿਆਂ ਤੱਕ ਅਜੇ ਕੋਈ ਪਹੁੰਚ ਨਹੀਂ ਸਕਿਆ ਹੈ। ਇਨ੍ਹਾਂ ਕਿਲਿਆਂ ਵਿੱਚ ਬਹੁਤ ਸਾਰੇ ਭੇਤ ਲੁਕੇ ਹੋਏ ਹਨ। ਦੇਸ਼ ‘ਚ ਇਕ ਅਜਿਹਾ ਹੀ ਕਿਲਾ ਹੈ, ਜਿਥੇ ਅਰਬਾਂ ਰੁਪਏ ਦਾ ਖਜ਼ਾਨਾ ਲੁਕਿਆ ਹੋਇਆ ਹੈ। ਅਜਿਹਾ ਕਿਲਾ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿੱਚ ਸਥਿਤ ਹੈ, ਜਿਸ ਦਾ ਭੇਤ ਅੱਜ ਤੱਕ ਬਣਿਆ ਹੋਇਆ ਹੈ।

ਹਮੀਰਪੁਰ ਦੇ ਇਸ ਕਿਲੇ ਨੂੰ ਸੁਜਾਨਪੁਰ ਕਿਲੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਖਜ਼ਾਨਾ ਲੁਕਿਆ ਹੋਣ ਦਾ ਕਾਰਨ ਇਸ ਨੂੰ ‘ਖਜ਼ਾਨਚੀ ਕਿਲਾ’ ਵੀ ਕਿਹਾ ਜਾਂਦਾ ਹੈ। ਦੱਸ ਦੇਈਏ ਕਿ ਉਕਤ ਕਿਲੇ ਨੂੰ 263 ਸਾਲ ਪਹਿਲਾਂ ਭਾਵ ਸਾਲ 1758 ‘ਚ ਕਟੋਚ ਵੰਸ਼ ਦੇ ਰਾਜਾ ਅਭੈ ਚੰਦ ਨੇ ਬਣਾਇਆ ਸੀ। ਇਸ ਤੋਂ ਬਾਅਦ ਇਥੇ ਰਾਜਾ ਸੰਸਾਰ ਚੰਦ ਨੇ ਰਾਜ ਕੀਤਾ ਸੀ। ਕਿਹਾ ਜਾਂਦਾ ਹੈ ਕਿ ਰਾਜਾ ਸੰਸਾਰ ਚੰਦ ਦਾ ਇਕ ਕਿਲੇ ਵਿੱਚ ਅਜੇ ਵੀ ਖਜ਼ਾਨਾ ਮੌਜੂਦ ਹੈ, ਜਿਸ ਦੇ ਭੇਤ ਤੋਂ ਅਜੇ ਤੱਕ ਪਰਦਾ ਨਹੀਂ ਉਠ ਸਕਿਆ।

ਇਸ ਕਿਲੇ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੇ ਅੰਦਰ 5 ਕਿਲੋਮੀਟਰ ਲੰਬੀ ਇਕ ਸੁਰੰਗ ਹੈ, ਜਿਸ ਦੇ ਆਖਰੀ ਸਿਰੇ ਤੱਕ ਅਜੇ ਤੱਕ ਕੋਈ ਨਹੀਂ ਜਾ ਸਕਿਆ। ਸੁਰੰਗ ਦਾ ਰਸਤਾ ਵੀ ਬਹੁਤ ਤੰਗ ਹੈ। ਇਹ ਹਨੇਰੇ ਨਾਲ ਭਰਿਆ ਹੋਇਆ ਹੈ। ਕਿਲੇ ਨੇੜੇ ਰਹਿਣ ਵਾਲੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਕਿਲੇ ’ਚੋਂ ਅਜੀਬ ਜਿਹੀਆਂ ਡਰਾਉਣੀਆਂ ਆਵਾਜ਼ਾਂ ਆਉਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖਜ਼ਾਨੇ ਦੀ ਰੱਖਿਆ ਕਰਨ ਲਈ ਕਿਲੇ ਵਿੱਚ ਰੂਹਾਨੀ ਤਾਕਤਾਂ ਮੌਜੂਦ ਹਨ। ਹਾਲਾਂਕਿ ਇਸ ਦੇ ਕੋਈ ਵੀ ਪੁਖਤਾ ਸਬੂਤ ਨਹੀਂ ਹਨ।

ਦੱਸਿਆ ਜਾਂਦਾ ਹੈ ਕਿ ਰਾਜਾ ਸੰਸਾਰ ਇਸ ਸੁਰੰਗ ਦੀ ਵਰਤੋਂ ਲੁੱਟੇ ਹੋਏ ਖਜ਼ਾਨੇ ਨੂੰ ਲੁਕਾਉਣ ਲਈ ਕਰਦੇ ਸਨ। ਇਸ ਸੁਰੰਗ ਵਿੱਚ ਇਕ ਗੁਪਤ ਰਸਤਾ ਬਣਿਆ ਹੋਇਆ ਹੈ। ਇਹ ਸਿੱਧੇ ਖਜ਼ਾਨੇ ਤੱਕ ਜਾਂਦਾ ਹੈ। ਹਾਲਾਂਕਿ ਇਸ ਖਜ਼ਾਨੇ ਲਈ ਬਹੁਤ ਸਾਰੇ ਲੋਕਾਂ ਨੇ ਖੋਦਾਈ ਕੀਤੀ ਹੈ ਪਰ ਉਨ੍ਹਾਂ ਦੇ ਹੱਥ ਨਾਕਾਮੀ ਹੀ ਲੱਗੀ ਹੈ।

Add a Comment

Your email address will not be published. Required fields are marked *