5 ਦਿਨਾਂ ’ਚ 500 ਕਰੋੜ, ‘ਪਠਾਨ’ ਨੇ ਲਿਆਂਦੀ ਬਾਕਸ ਆਫਿਸ ’ਤੇ ਸੁਨਾਮੀ

ਮੁੰਬਈ – ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਆਏ ਦਿਨ ਕਮਾਈ ਦੇ ਰਿਕਾਰਡ ਬਣਾ ਰਹੀ ਹੈ। ਫ਼ਿਲਮ ਦੀ 5ਵੇਂ ਦਿਨ ਦੀ ਕਮਾਈ ਸਾਹਮਣੇ ਆ ਚੁੱਕੀ ਹੈ। 5 ਦਿਨਾਂ ’ਚ ‘ਪਠਾਨ’ ਨੇ ਵਰਲਡਵਾਈਡ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਜੇਕਰ ਭਾਰਤ ’ਚ ਹਿੰਦੀ ਵਰਜ਼ਨ ’ਚ ‘ਪਠਾਨ’ ਦੀ ਕਮਾਈ ਦੀ ਗੱਲ ਕਰੀਏ ਤਾਂ ਇਹ ਕੁੱਲ 271 ਕਰੋੜ ਰੁਪਏ ਹੋ ਗਈ ਹੈ। ਪਹਿਲੇ ਦਿਨ ‘ਪਠਾਨ’ ਨੇ 55 ਕਰੋੜ, ਦੂਜੇ ਦਿਨ 68 ਕਰੋੜ, ਤੀਜੇ ਦਿਨ 38 ਕਰੋੜ, ਚੌਥੇ ਦਿਨ 51.50 ਕਰੋੜ ਤੇ ਪੰਜਵੇਂ ਦਿਨ 58.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ‘ਪਠਾਨ’ ਨੇ 542 ਕਰੋੜ ਰੁਪਏ ਕਮਾ ਲਏ ਹਨ। ਜਿਥੇ ਫ਼ਿਲਮ ਨੇ ਭਾਰਤ ’ਚ ਗ੍ਰਾਸ 335 ਕਰੋੜ ਰੁਪਏ ਕਮਾਏ, ਉਥੇ ਓਵਰਸੀਜ਼ ’ਚ ਫ਼ਿਲਮ ਨੇ 207 ਕਰੋੜ ਰੁਪਏ ਗ੍ਰਾਸ ਕਮਾਏ। ਦੱਸ ਦੇਈਏ ਕਿ ‘ਪਠਾਨ’ ਫ਼ਿਲਮ ’ਚ ਸ਼ਾਹਰੁਖ ਖ਼ਾਨ ਤੋਂ ਇਲਾਵਾ ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਵੀ ਮੁੱਖ ਭੂਮਿਕਾ ’ਚ ਹਨ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ’ਚ ਸਲਮਾਨ ਖ਼ਾਨ ਦਾ ਕੈਮਿਓ ਵੀ ਹੈ, ਜਿਸ ਨੂੰ ਸਾਰਿਆਂ ਵਲੋਂ ਖ਼ੂਬ ਸਰਾਹਿਆ ਜਾ ਰਿਹਾ ਹੈ।

Add a Comment

Your email address will not be published. Required fields are marked *