ਸ਼ਹਿਨਾਜ਼ ਗਿੱਲ ਨੂੰ ਮਿਲ ਫੁੱਟ-ਫੁੱਟ ਕੇ ਰੋਈ ਪ੍ਰਸ਼ੰਸਕ, ਗੋਢਿਆਂ ਭਾਰ ਬੈਠ ਦਿੱਤਾ ਤੋਹਫ਼ਾ
![](http://mehakewattan.com/wp-content/uploads/2022/11/2022_11image_10_51_149723053shehnaazgill-ll.jpg)
ਚੰਡੀਗੜ੍ਹ – ਸ਼ਹਿਨਾਜ਼ ਗਿੱਲ ਦਾ ਕਰੀਅਰ ਇਸ ਸਮੇਂ ਬੁਲੰਦੀਆਂ ’ਤੇ ਹੈ। ਅਦਾਕਾਰਾ ਕੋਲ ਕਈ ਵੱਡੇ ਬਜਟ ਦੀਆਂ ਫ਼ਿਲਮਾਂ ਹਨ। ਸ਼ਹਿਨਾਜ਼ ਹਰ ਲੰਘਦੇ ਦਿਨ ਨਾਲ ਉਚਾਈਆਂ ਛੂਹ ਰਹੀ ਹੈ। ਪੰਜਾਬੀ ਇੰਡਸਟਰੀ ਤੋਂ ਬਾਲੀਵੁੱਡ ਤਕ ਦਾ ਸਫਰ ਤੈਅ ਕਰਨ ਵਾਲੀ ਸ਼ਹਿਨਾਜ਼ ਆਪਣੇ ਪ੍ਰਸ਼ੰਸਕਾਂ ਦੀ ਫੇਵਰੇਟ ਹੈ। ਸ਼ਹਿਨਾਜ਼ ਲਈ ਪ੍ਰਸ਼ੰਸਕਾਂ ਦੀ ਦੀਵਾਨਗੀ ਤੁਸੀਂ ਵਾਇਰਲ ਵੀਡੀਓ ’ਤ ਦੇਖ ਸਕਦੇ ਹੋ। ਸ਼ਹਿਨਾਜ਼ ਗਿੱਲ ਦੀ ਪ੍ਰਸਿੱਧੀ ਕਿਸੇ ਤੋਂ ਲੁਕੀ ਨਹੀਂ ਹੈ ਪਰ ਹੁਣ ਆਲਮ ਇਹ ਹੈ ਕਿ ਸ਼ਹਿਨਾਜ਼ ਦੀ ਇਕ ਝਲਕ ਪਾਉਣ ਲਈ ਪ੍ਰਸ਼ੰਸਕ ਬੇਤਾਬ ਰਹਿੰਦੇ ਹਨ। ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਇਕ ਵੀਡੀਓ ਵਾਇਰਲ ਹੋ ਰਹੀ ਹੈ।
ਇਸ ’ਚ ਤੁਸੀਂ ਸ਼ਹਿਨਾਜ਼ ਲਈ ਲੋਕਾਂ ਦੀ ਦੀਵਾਨਗੀ ਦੀ ਝਲਕ ਦੇਖ ਸਕਦੇ ਹੋ। ਵਾਇਰਲ ਵੀਡੀਓ ’ਚ ਸ਼ਹਿਨਾਜ਼ ਗਿੱਲ ਦੀ ਪ੍ਰਸ਼ੰਸਕ ਉਸ ਨੂੰ ਦੇਖ ਕੇ ਭਾਵੁਕ ਹੁੰਦੀ ਦਿਖ ਰਹੀ ਹੈ। ਉਹ ਸ਼ਹਿਨਾਜ਼ ਨੂੰ ਮਿਲ ਕੇ ਰੋਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਅੱਜ ਮੇਰਾ ਸੁਪਨਾ ਪੂਰਾ ਹੋ ਗਿਆ। ਪ੍ਰਸ਼ੰਸਕ ਨੂੰ ਰੋਂਦਿਆਂ ਦੇਖ ਕੇ ਸ਼ਹਿਨਾਜ਼ ਉਸ ਨੂੰ ਪਿਆਰ ਨਾਲ ਗਲੇ ਲਗਾ ਲੈਂਦੀ ਹੈ।
ਫਿਰ ਕੁੜੀ ਗੋਢਿਆਂ ਭਾਰ ਬੈਠ ਕੇ ਸ਼ਹਿਨਾਜ਼ ਨੂੰ ਤੋਹਫ਼ਾ ਦਿੰਦੀ ਹੈ। ਸ਼ਹਿਨਾਜ਼ ਕੁੜੀ ਨੂੰ ਕਹਿੰਦੀ ਹੈ, ‘‘ਇਹ ਕੀ ਹੈ?’’ ਪਹਿਲਾਂ ਖੜ੍ਹੀ ਹੋ ਜਾਓ ਪਰ ਸ਼ਹਿਨਾਜ਼ ਦੀ ਪ੍ਰਸ਼ੰਸਕ ਖੜ੍ਹੀ ਹੀ ਨਹੀਂ ਹੁੰਦੀ, ਉਹ ਸ਼ਹਿਨਾਜ਼ ਨੂੰ ਕਹਿੰਦੀ ਹੈ, ‘‘ਮੈਂ ਤੁਹਾਨੂੰ ਬੈਠ ਕੇ ਹੀ ਕੜਾ ਪਹਿਨਾਵਾਂਗੀ।’’ ਪਰ ਸ਼ਹਿਨਾਜ਼ ਕੁੜੀ ਨੂੰ ਉਠਣ ਲਈ ਮਜਬੂਰ ਕਰਦੀ ਹੈ। ਸ਼ਹਿਨਾਜ਼ ਦੀ ਪ੍ਰਸ਼ੰਸਕ ਫਿਰ ਖੜ੍ਹੀ ਹੋ ਕੇ ਅਦਾਕਾਰਾ ਨੂੰ ਆਪਣੇ ਹੱਥਾਂ ਨਾਲ ਕੜਾ ਪਹਿਨਾਉਂਦੀ ਹੈ। ਸ਼ਹਿਨਾਜ਼ ਕੜਾ ਦੇਖ ਹੀ ਰਹੀ ਹੁੰਦੀ ਹੈ ਕਿ ਇੰਨੇ ’ਚ ਕੁੜੀ ਆਪਣੀ ਰਿੰਗ ਉਤਾਰ ਕੇ ਸ਼ਹਿਨਾਜ਼ ਨੂੰ ਦੇਣ ਲੱਗਦੀ ਹੈ। ਇਹ ਦੇਖ ਕੇ ਸ਼ਹਿਨਾਜ਼ ਹੈਰਾਨ ਹੋ ਜਾਂਦੀ ਹੈ ਤੇ ਕੁੜੀ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰਦੀ ਹੈ ਪਰ ਆਪਣੇ ਲਈ ਫੈਨ ਦੀ ਦੀਵਾਨਗੀ ਦੇਖ ਕੇ ਸ਼ਹਿਨਾਜ਼ ਕੁੜੀ ਦਾ ਦਿਲ ਨਹੀਂ ਤੋੜਦੀ ਹੈ। ਉਹ ਉਸ ਨੂੰ ਪਿਆਰ ਨਾਲ ਗਲੇ ਲਗਾ ਲੈਂਦੀ ਹੈ ਤੇ ਫਿਰ ਤਸਵੀਰ ਵੀ ਖਿੱਚਵਾਉਂਦੀ ਹੈ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)