ਵਿਸ਼ਵ ਪ੍ਰਸਿੱਧ ਗਾਇਕ ਸਰਬਜੀਤ ਚੀਮਾ ‘ਰੰਗਲੇ ਪੰਜਾਬ’ ਪਰਤੇ

ਜਲੰਧਰ – ‘ਰੰਗਲੇ ਪੰਜਾਬ ਦੀ ਸਿਫਤ ਸੁਣਾਵਾਂ’ ਗੀਤ ਨਾਲ ਸਦਾਬਹਾਰ ਗਾਇਕ ਦਾ ਰੁਤਬਾ ਹਾਸਲ ਕਰ ਚੁੱਕੇ ਅਤੇ ਪੰਜਾਬੀ ਫ਼ਿਲਮਾਂ ’ਚ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਭੰਗੜਾ ਸਟਾਰ ਸਰਬਜੀਤ ਚੀਮਾ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਖੇ ਸਫ਼ਲ ਸ਼ੋਅਜ਼ ਕਰਨ ਤੋਂ ਬਾਅਦ ਆਪਣੇ ਵਤਨ ਪੰਜਾਬ ਪਰਤ ਚੁੱਕੇ ਹਨ।

ਨੂਰਮਹਿਲ ਦੇ ਲਾਗਲੇ ਪਿੰਡ ਚੀਮਾ ਦੇ ਜੰਮਪਲ ਗਾਇਕ ਸਰਬਜੀਤ ਚੀਮਾ ਨੇ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਅਤੇ ਪੰਜਾਬੀਅਤ ਦਾ ਝੰਡਾ ਲਹਿਰਾਇਆ ਹੈ। ਦੇਸ਼ ਵਿਦੇਸ਼ ਵਿਚ ਵਸਦੇ ਲੱਖਾਂ-ਕਰੋੜਾਂ ਪੰਜਾਬੀਆਂ ਦੇ ਹਰਮਨ ਪਿਆਰੇ ਇਸ ਸਟਾਰ ਗਾਇਕ ਦੇ ਪੈਸਾ, ਰੰਗ ਰਾਰਾ ਰੀਰੀ, ਮੇਲਾ, ਸੋਨੇ ਦੀ ਚਿੜੀ ਅਤੇ ਰੰਗਲਾ ਪੰਜਾਬ ਵਰਗੇ ਮਕਬੂਲ ਗੀਤਾਂ ਨੂੰ ਹੁਣ ਵੀ ਬੜੇ ਉਤਸ਼ਾਹ ਨਾਲ ਸੁਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ’ਚ ਮੇਲਿਆਂ ਅਤੇ ਵਿਆਹ ਸ਼ਾਦੀਆਂ ਦੇ ਸਟੇਜ ਸ਼ੋਅਜ਼ ਕਰ ਕੇ ਪੰਜਾਬੀ ਮਾਂ ਬੋਲੀ ਦੀ ਲਗਾਤਾਰ ਸੇਵਾ ਕਰ ਰਹੇ ਹਨ।

Add a Comment

Your email address will not be published. Required fields are marked *